Dhanteras 2023: ਇਸ ਸਮੇਂ ਹਰ ਪਾਸੇ ਦੀਵਾਲੀ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗਲੀਆਂ ਲਾਈਟਾਂ ਨਾਲ ਚਮਕ ਰਹੀਆਂ ਹਨ। ਧਨਤੇਰਸ ਦਾ ਤਿਉਹਾਰ ਅੱਜ 10 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਹਰ ਤਿਉਹਾਰ ਦੀ ਤਰ੍ਹਾਂ ਫਿਲਮੀ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾ ਰਹੇ ਹਨ।

  


ਇਹ ਵੀ ਪੜ੍ਹੋ: 'ਜੱਟ ਐਂਡ ਜੂਲੀਅਟ 3' 'ਚ ਫਿਰ ਤੋਂ 'ਰਾਜਾ ਬੇਟਾ' ਬਣ ਖੂਬ ਹਸਾਉੇਣਗੇ ਰਾਣਾ ਰਣਬੀਰ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਵੀਡੀਓ


ਬਾਲੀਵੁੱਡ ਸੈਲੇਬਸ ਧਨਤੇਰਸ ਦੀਆਂ ਸ਼ੁਭਕਾਮਨਾਵਾਂ
ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਤਾਂ ਦੇਖਦੇ ਹਾਂ ਕਿ ਕਿਹੜੇ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਇਸ ਲਿਸਟ 'ਚ ਪਹਿਲਾ ਨਾਂ ਬਾਲੀਵੁੱਡ ਦੇ ਸੁਪਰਸਟਾਰ ਸੰਨੀ ਦਿਓਲ ਦਾ ਹੈ।


ਸੰਨੀ ਦਿਓਲ ਨੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਦਿੱਤੀ ਵਧਾਈ
ਸੰਨੀ ਪਾਜੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਅਤੇ ਪੈਸੇ ਦੀ ਬਖਸ਼ਿਸ਼ ਹੋਵੇ। ਧਨਤੇਰਸ ਦੀਆਂ ਸ਼ੁੱਭਕਾਮਨਾਵਾਂ। ਸੁਪਰਸਟਾਰ ਦੀ ਇਸ ਪੋਸਟ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਧਨਤੇਰਸ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।









ਅਨੁਪਮ ਖੇਰ ਨੇ ਵੀ ਕਾਮਨਾ ਕੀਤੀ
ਸੰਨੀ ਦਿਓਲ ਤੋਂ ਇਲਾਵਾ ਅਨੁਪਮ ਖੇਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਕ ਖੂਬਸੂਰਤ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਤੁਹਾਨੂੰ ਸਾਰਿਆਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ।'






ਕਾਬਿਲੇਗ਼ੌਰ ਹੈ ਕਿ ਧਨਤੇਰਸ ਦਾ ਤਿਓਹਾਰ ਦੀਵਾਲੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਨਵੇਂ ਭਾਂਡੇ ਜਾਂ ਸੋਨਾ ਚਾਂਦੀ ਖਰੀਦਣਾ ਸ਼ੁੱਭ ਮੰਨਦੇ ਹਨ।


ਇਹ ਵੀ ਪੜ੍ਹੋ: ਕਰਨ ਔਜਲਾ ਕੈਨੇਡਾ ਛੱਡ ਦੁਬਈ ਹੋਏ ਸ਼ਿਫਟ? ਗਾਇਕ ਨੇ ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ, ਜਾਣੋ ਕਿਉਂ ਲਿਆ ਫੈਸਲਾ?