Karwa Chauth 2021: ਕਰਵਾ ਚੌਥ ਦਾ ਵਰਤ ਤਾਂ ਵੈਸੇ ਮੁੱਖ ਤੌਰ 'ਤੇ ਸੁਹਾਗਣ ਮਹਿਲਾਵਾਂ ਵੱਲੋਂ ਰੱਖੇ ਜਾਣ ਦੀ ਰਵਾਇਤ ਹੈ। ਇਸ ਦਿਨ ਸਾਰੀਆਂ ਸੁਹਾਗਣ ਮਹਿਲਾਵਾਂ ਆਪੇ ਪਤੀ ਦੀ ਲੰਬੀ ਉਮਰ ਤੇ ਉਨ੍ਹਾਂ ਦੇ ਸੁਖਮਈ ਜੀਵਨ ਲਈ ਨਿਰਜਲ ਵਰਤ ਰੱਖਦੀਆਂ ਹਨ। ਕਰਵਾ ਚੌਥ ਦਾ ਵਰਤ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਰੱਖਿਆ ਜਾਂਦਾ ਹੈ।
ਇਸ ਵਾਰ ਕਰਵਾ ਚੌਥ 24 ਅਕਤੂਬਰ ਦਿਨ ਐਤਵਾਰ ਯਾਨੀ ਅੱਜ ਹੈ। ਕਰਵਾ ਚੌਥ ਵਰਤ 'ਚ ਸੁਹਾਗਣ ਮਹਿਲਾਵਾਂ ਚੰਦ ਦੇ ਦਰਸ਼ਨ ਤੇ ਪੂਜਨ ਕਰਨ ਤੋਂ ਬਾਅਦ ਪੂਰਨ ਕਰਦੀਆਂ ਹਨ। ਇਹ ਵਰਤ ਪਤੀ-ਪਤਨੀ ਦੇ ਵਿਚ ਪਿਆਰ ਤੇ ਤਿਆਗ ਦੀ ਭਾਵਨਾ ਨੂੰ ਹੋਰ ਮਜਬੂਤੀ ਪ੍ਰਦਾਨ ਕਰਦਾ ਹੈ। ਕਰਵਾ ਚੌਥ ਦਾ ਵਰਤ ਸੁਹਾਗਣ ਮਹਿਲਾਵਾਂ ਦੇ ਨਾਲ-ਨਾਲ ਕੁਆਰੀਆਂ ਕੰਨਿਆ ਵੀ ਰੱਖਦੀਆਂ ਹਨ। ਪਰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।
ਕਰਵਾ ਚੌਥ ਵਰਤ 'ਚ ਕੁਆਰੀਆ ਕੁੜੀਆਂ ਇਨ੍ਹਾਂ ਨਿਯਮਾਂ ਦੀ ਕਰਨ ਪਾਲਨਾ
ਅਕਸਰ ਇਹ ਸੁਣਨ 'ਚ ਆਇਆ ਹੈ ਕਿ ਕਰਵਾ ਚੌਥ ਵਰਤ ਸਿਰਫ਼ ਸੁਹਗਣ ਮਹਿਲਾਵਾਂ ਨੂੰ ਰੱਖਣਾ ਚਾਹੀਦਾ ਹੈ। ਪਰ ਅਜਿਹਾ ਨਹੀਂ ਹੈ, ਕਰਵਾ ਚੌਥ ਦਾ ਵਰਤ ਕੁਆਰੀਆਂ ਕੁੜੀਆਂ ਵੀ ਰੱਖ ਸਕਦੀਆਂ ਹਨ। ਕਿਹਾ ਜਾਂਦਾ ਹੈ ਕਿ ਮਨ ਚਾਹਿਆ ਵਰ ਪਾਉਣ ਲਈ ਕੁਆਰੀਆਂ ਕੰਨਿਆ ਇਸ ਦਿਨ ਕਰਵਾ ਚੌਥ ਦਾ ਵਰਤ ਰੱਖ ਸਕਦੀਆਂ ਹਨ। ਇਨ੍ਹਾਂ ਲੜਕੀਆਂ ਨੂੰ ਕਰਵਾ ਚੌਥ ਵਰਤ ਦੇ ਦਿਨ ਮਾਤਾ ਪਾਰਵਤੀ ਦੀ ਵਿਧੀ ਪੂਰਵਕ ਪੂਜਾ ਕਰਨੀ ਚਾਹੀਦੀ ਹੈ। ਕੁਆਰੀਆਂ ਕੁੜੀਆਂ ਪੂਜਾ ਕਰਨ ਤੋਂ ਬਾਅਦ ਵਰਤ ਖੋਲ੍ਹ ਸਕਦੀਆਂ ਹਨ। ਉਨ੍ਹਾਂ ਨੂੰ ਚੰਦ ਦੇਖ ਕੇ ਵਰਤ ਨਹੀਂ ਖੋਲ੍ਹਣਾ ਚਾਹੀਦਾ। ਬਲਕਿ ਤਾਰੇ ਦੇਖ ਕੇ ਵਰਤ ਖੋਲ੍ਹ ਦੇਣਾ ਚਾਹੀਦਾ ਹੈ।
ਵਿਆਹ ਤੋਂ ਪਹਿਲਾਂ ਕੁਆਰੀਆਂ ਕੁੜੀਆਂ ਵਰਤ ਰੱਖ ਰਹੀਆਂ ਹਨ ਤਾਂ ਉਨ੍ਹਾਂ ਨੂੰ ਸਰਗੀ ਦੀ ਥਾਂ ਫ਼ਲ ਖਾਣਾ ਚਾਹੀਦਾ ਹੈ
ਕੁਆਰੀਆ ਕੁੜੀਆਂ ਨੂੰ ਨਿਰਜਲ ਵਰਤ ਰੱਖਣ ਦੀ ਥਾਂ ਨਿਰਆਹਾਰ ਵਰਤ ਰੱਖਣਾ ਚਾਹੀਦਾ ਹੈ।
ਉਨ੍ਹਾਂ ਨੂੰ ਬਿਨਾਂ ਛਾਣਨੀ ਦੇ ਹੀ ਤਾਰਿਆਂ ਨੂੰ ਅਰਘ ਦੇਕੇ ਵਰਤ ਖੋਲ੍ਹਣਾ ਚਾਹੀਦਾ ਹੈ।