Petrol-Diesel Price Hike: ਦੇਸ਼-ਭਰ 'ਚ ਅੱਜ ਇਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਕੀਮਤਾਂ ਆਪਣੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਪੰਜਵੇਂ ਦਿਨ ਤੇਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ। ਤੇਲ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 35-35 ਪੈਸੇ ਦਾ ਵਾਧਾ ਹੋਇਆ ਹੈ।


ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੇ ਮੁਤਾਬਕ ਦੇਸ਼ ਦੀ ਰਾਜਧਾਨੀ 'ਚ ਅੱਜ ਦੀ ਪੈਟਰੋਲ 35 ਪੈਸੇ ਵਧ ਕੇ 107 ਰੁਪਏ 59 ਪੈਸੇ ਪ੍ਰਤੀ ਲੀਟਰ ਲੀਟਰ 'ਤੇ ਪਹੁੰਚ ਗਿਆ। ਜੋ ਸ਼ਨੀਵਾਰ 107-24 ਰੁਪਏ 'ਤੇ ਸੀ। ਉੱਥੇ ਹੀ ਡੀਜ਼ਲ95.97 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96 ਰੁਪਏ 32 ਪੈਸੇ ਰੁਪਏ ਲੀਟਰ ਹੋ ਗਿਆ ਹੈ। 


ਰਾਜਧਾਨੀ 'ਚ ਪੈਟਰੋਲ-ਡੀਜ਼ਲ ਦੇ ਭਾਅ ਇਸ ਹਫ਼ਤੇ ਕਰੀਬ ਰੋਜ਼ ਵਧੇ ਹਨ। ਇਕ ਪਾਸੇ ਜਿੱਥੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਹਰ ਚੀਜ਼ ਦਾ ਭਾਅ ਵਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਸਭ ਦੇ ਮਹਿੰਗੇ ਹੋ ਜਾਣ ਨਾਲ ਟ੍ਰਾਂਸਪੋਰਟੇਸ਼ਨ ਵੀ ਮਹਿੰਗਾ ਹੋ ਗਿਆ ਹੈ। ਜਿਸ ਦਾ ਸਿੱਧਾ ਅਸਰ ਜਨਤਾ ਦੇ ਜੇਬ 'ਤੇ ਪੈ ਰਿਹਾ ਹੈ।


ਦਿੱਲੀ ਤੋਂ ਇਲਾਵਾ ਕਈ ਸੂਬੇ ਹਨ ਜਿੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਰੁਪਏ ਤੋਂ ਉਪਰ ਪਹੁੰਚ ਚੁੱਕੀਆਂ ਹਨ। ਰਾਜਧਾਨੀ ਤੋਂ ਇਲਾਵਾ ਮੁੰਬਈ 'ਚ ਪੈਟਰੋਲ ਦੀ ਕੀਮਤ 113.12 ਰੁਪਏ 'ਤੇ ਡੀਜ਼ਲ ਦਾ ਭਾਅ 104.00 ਰੁਪਏ ਪ੍ਰਤੀ ਲੀਟਰ ਹੈ। ਚੇਨੱਈ 'ਚ ਵੀ ਪੈਟਰੋਲ 104.22 ਰੁਪਏ ਲੀਟਰ ਹੈ ਤਾਂ ਡੀਜ਼ਲ 100.25 ਰੁਪਏ ਲੀਟਰ ਹੈ।


ਕੋਲਕਾਤਾ 'ਚ ਪੈਟਰੋਲ ਦਾ ਭਾਅ 107.78 ਰੁਪਏ ਜਦਕਿ ਡੀਜ਼ਲ ਦਾ ਭਾਅ 99.08 ਰੁਪਏ ਲੀਟਰ ਹੈ।  ਦੱਸ ਦੇਈਏ ਸਾਲ 2020 ਦੇ ਮਈ ਮਹੀਨੇ ਤੋਂ ਲੈਕੇ ਹੁਣ ਤਕ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਕਰੀਬ 36 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਇਨ੍ਹਾਂ 18 ਮਹੀਨਿਆਂ 'ਚ ਡੀਜ਼ਲ ਦੀਆਂ ਕੀਮਤਾਂ 'ਚ 26.58 ਰੁਪਏ ਦਾ ਵਾਧਾ ਹੋਇਆ ਹੈ।


ਪੈਟਰੋਲ ਦੀ ਐਕਸਾਇਜ਼ ਡਿਊਟੀ ਨਹੀਂ ਹੋ ਰਹੀ ਘੱਟ


ਇੰਟਰਨੈਸ਼ਨਲ ਲੈਵਲ 'ਤੇ ਕੱਚੇ ਤੇਲ ਦੇ ਭਾਅ 19 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਹੇਠਲੇ ਪੱਧਰ 'ਤੇ ਆਉਣ ਤੋਂ ਬਾਅਦ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਉਤਪਾਦ ਫੀਸ ਵਧਾ ਦਿੱਤੀ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਤੋਂ ਅੰਤਰ-ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੇ ਭਾਅ ਸੁਧਰ ਕੇ 85 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਏ ਹਨ। ਪਰ ਪੈਟਰੋਲ ਤੇ ਉਤਪਾਦ ਸ਼ੁਲਕ 32.9 ਰੁਪਏ ਪ੍ਰਤੀ ਲੀਟਰ 'ਤੇ ਕਾਇਮ ਹੈ। ਇਸ ਤਰ੍ਹਾਂ ਡੀਜ਼ਲ 'ਤੇ ਵੀ ਉਤਪਾਦ ਸ਼ੁਲਕ 31.8 ਰੁਪਏ ਪ੍ਰਤੀ ਲੀਟਰ 'ਤੇ ਬਣਿਆ ਹੋਇਆ ਹੈ।