ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਨੇ ਅੱਜ ਦਿੱਲੀ ਦੀ ਸਿੱਖ ਰਾਜਨੀਤੀ 'ਚ ਨਵੀਂ ਪਾਰਟੀ ਅਤੇ ਚੋਣ ਨਿਸ਼ਾਨ ਸ਼ਾਮਲ ਕੀਤਾ ਹੈ।ਜੀ.ਕੇ ਦੀ ਨਵੀਂ ਪਾਰਟੀ ਦਾ ਚੋਣ ਨਿਸ਼ਾਨ ਕਿਤਾਬ ਹੈ ਅਤੇ ਪਾਰਟੀ ਆਉਣ ਵਾਲੀ ਕਮੇਟੀ ਚੋਣ ਲੜ੍ਹੇਗੀ।



ਤੁਹਾਨੂੰ ਦੱਸ ਦੇਈਏ ਕੇ ਛੇ ਮਹੀਨੇ ਬਾਅਦ ਗੁਰੂਦੁਆਰਾ ਕਮੇਟੀ ਦੀ ਚੋਣ ਹੋਣ ਵਾਲੀ ਹੈ।ਜੀ.ਕੇ ਪਾਰਟੀ ਦੇ ਚੋਣ ਨਿਸ਼ਾਨ ਬਾਰੇ ਖੁਲਾਸਾ ਕਰਦੇ ਹੋਏ ਕਈ ਲੋਕਾਂ ਨੂੰ ਪਾਰਟੀ 'ਚ ਸ਼ਾਮਲ ਵੀ ਕਰਾਇਆ ਹੈ। ਬਾਦਲ ਦਲ ਨੂੰ ਦਿੱਲੀ ਕਮੇਟੀ ਤੋਂ ਹਟਾਉਣ ਅਤੇ ਹੋਰ ਮੁੱਦਿਆਂ ਦੇ ਨਾਲ ਪਾਰਟੀ ਕਮੇਟੀ ਚੋਣ ਲੜੇਗੀ।



ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਪੰਥਕ ਪਾਰਟੀ ਨੂੰ ਗੁਰੂਦੁਆਰਾ ਦੇ ਚੋਣ ਨਿਰਦੇਸ਼ਕ ਤੋਂ ਚੋਣ ਨਿਸ਼ਾਨ ਮਿਲਦਾ ਹੈ, ਜਿਸਦਾ ਅਰਥ ਹੈ ਕਿ ਉਹ ਹੁਣ ਅਧਿਕਾਰਤ ਚੋਣ ਲੜ ਸਕਦੇ ਹਨ। ਜੀ ਕੇ ਨੂੰ ਬਾਦਲ ਦਲ ਨੇ ਬਾਹਰ ਕੱਢਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਾਰਟੀ ਜਾਗੋ ਬਨਾਈ ਸੀ।