ਮੋਗਾ: ਖੇਤਾਂ 'ਚ ਕੰਮ ਸਿਰਫ ਮਰਦ ਹੀ ਨਹੀਂ ਸਗੋਂ ਸਮਾਂ ਪੈਣ 'ਤੇ ਔਰਤ ਵੀ ਬਾਖੂਬੀ ਕਰ ਸਕਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਮਹਿਲਾ ਨਾਲ ਮਿਲਾਉਣ ਜਾ ਰਹੇ ਹਾਂ। ਜਿਸ ਦਾ ਨਾਂ ਹੈ ਗੁਰਬੀਰ ਕੌਰ। ਦੱਸ ਦਈਏ ਕਿ 45 ਸਾਲਾ ਗੁਰਬੀਰ ਕੌਰ ਘਰ ਰੋਟੀ ਬਣਾਉਣ ਦੇ ਨਾਲ ਖੇਤਾਂ 'ਚ ਵੀ ਕੰਮ ਕਰਦੀ ਹੈ। ਉਹ ਹੁਣ ਇੱਕ ਕਾਮਯਾਬ ਕਿਸਾਨ ਬਣ ਚੁੱਕੀ ਹੈ ਜਿਸ ਤੋਂ ਹਰ ਕਿਸੇ ਨੂੰ ਪ੍ਰੇਰਣਾ ਲੈਣੀ ਚਾਹਿਦੀ ਹੈ। ਦੱਸ ਦਈਏ ਕਿ ਗੁਰਬੀਰ ਕੌਰ ਦਾ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ, ਜਿੱਥੇ ਉਹ 25 ਮੁਰਬਿਆਂ ਦਾ ਮਾਲਕ ਸੀ।

ਬੇਸ਼ੱਕ ਉਨ੍ਹਾਂ ਨੂੰ ਇੱਥੇ ਆ ਕੇ ਉਨੀ ਜ਼ਮੀਨ ਨਹੀਂਂ ਮਿਲੀ, ਪਰ ਜ਼ਮੀਨ ਤੋਂ ਉਨ੍ਹਾਂ ਦਾ ਮੋਹ ਘੱਟ ਨਹੀਂ ਹੋਇਆ।ਗੁਰਬੀਰ ਕੌਰ ਨੇ ਬਚਪਨ ਤੋਂ ਆਪਣੇ ਪਿਓ ਨਾਲ ਖੇਤਾਂ 'ਚ ਕੰਮ ਕਰਵਾਉਣਾ ਸ਼ੁਰੂ ਕੀਤਾ। ਗੁਰਬੀਰ ਨੇ ਆਪਣੇ ਪਿਤਾ ਨਾ ਟਿੱਬਿਆਂ ਵਾਲੀ ਜ਼ਮੀਨ ਨੂੰ ਖੇਤੀ ਲਾਈਕ ਬਣਾਇਆ। ਇਸ ਦੇ ਨਾਲ ਹੀ ਗੁਰਬੀਰ ਨੇ ਕਿਹਾ ਕਿ ਮਿਹਨਤ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ।

ਸਿਰਫ ਖੇਤੀ ਹੀ ਨਹੀਂ ਗੁਰਬੀਰ ਨੇ ਨਾਨ-ਮੈਡੀਕਲ 'ਚ ਪੜ੍ਹਾਈ ਕੀਤੀ ਹੈ। ਇਸ ਦੇ ਨਾਲ ਹੀ ਗੁਰਬੀਰ ਨੇ ਖੇਤੀ ਕਰਕੇ ਆਪਣੀਆਂ ਚਾਰ ਭੈਣਾਂ ਅਤੇ ਇੱਕ ਭਰਾ ਦਾ ਖ਼ਰਚਾ ਚੁੱਕਿਆ ਤੇ ਖੁਦ ਖੇਤੀ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਤੇ ਸਮਾਜ ਲਈ ਇੱਕ ਮਿਸਾਲ ਕਾਈਮ ਕੀਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904