ਚੰਡੀਗੜ੍ਹ: ਦਰਅਸਲ, ਕੇਂਦਰੀ ਆਲੂ ਰਿਸਰਚ ਇੰਸਟੀਚਿਊਟ, ਸ਼ਿਮਲਾ ਨੇ ਵਿਸ਼ੇਸ਼ ਕਿਸਮ ਦੀ ਖੋਜ ਕਰਦਿਆਂ ਆਲੂ ਦੀਆਂ ਤਿੰਨ ਕਿਸਮਾਂ ਤਿਆਰ ਕੀਤੀਆਂ ਹਨ। ਖੋਜ ਮੁਤਾਬਕ ਇਨ੍ਹਾਂ ਤਿੰਨ ਕਿਸਮਾਂ ਦੀ ਮਦਦ ਨਾਲ ਕਿਸਾਨਾਂ ਨੂੰ ਵਧੇਰੇ ਲਾਭ ਮਿਲਣਗੇ। ਇਸ ਸਮੇਂ ਆਲੂ ਦੀ ਕਾਸ਼ਤ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ। ਦੱਸ ਦਈਏ ਕਿ ਵੱਡੀ ਗੱਲ ਇਹ ਹੈ ਕਿ ਸੰਸਥਾ ਵੱਲੋਂ ਤਿਆਰ ਕੀਤੀਆਂ ਨਵੀਆਂ ਕਿਸਮਾਂ ਦੂਜੇ ਸੂਬਿਆਂ 'ਚ ਵੀ ਲਾਈਆਂ ਜਾ ਸਕਦੀਆਂ ਹਨ।

ਕੇਂਦਰੀ ਆਲੂ ਖੋਜ ਕੇਂਦਰ ਵੱਲੋਂ ਵਿਕਸਤ ਕੀਤੀਆਂ ਕਿਸਮਾਂ ਦਾ ਨਾਂ ਕੁਫਰੀ ਗੰਗਾ, ਕੁਫਰੀ ਨੀਲਕੰਠ ਤੇ ਕੁਫਰੀ ਲੀਮਾ ਰੱਖਿਆ ਗਿਆ ਹੈ। ਸੰਸਥਾ ਮੁਤਾਬਕ, ਇਹ ਕਿਸਮਾਂ ਖ਼ਰਾਬ ਮੌਸਮ ਤੇ ਘੱਟ ਸਿੰਚਾਈ ਵਿੱਚ ਵੀ ਉਗਾਈਆਂ ਜਾ ਸਕਦੀਆਂ ਹਨ। ਇਨ੍ਹਾਂ ਤਿੰਨ ਕਿਸਮਾਂ ਦੇ ਆਲੂ ਸਬਸਿਡੀ 'ਤੇ ਦੇਣ ਦੀ ਯੋਜਨਾ ਹੈ।

ਖਾਸੀਅਤ: ਇਨ੍ਹਾਂ ਤਿੰਨ ਕਿਸਮਾਂ ਨੂੰ ਵੇਖੀਆਂ ਜਾਵੇ ਤਾਂ ਇਹ ਅਕਾਰ ਵਿੱਚ ਵੱਡੇ ਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਪਕਾਉਣਾ ਸੌਖਾ ਹੈ। ਮਾਹਰਾਂ ਦੀ ਕਹਿਣਾ ਹੈ ਕਿ ਇਨ੍ਹਾਂ ਦਾ ਸੁਆਦ ਅੰਬਾਂ ਨਾਲੋਂ ਵਧੇਰੇ ਵਧੀਆ ਹੈ।




ਫਾਈਦੇ: ਮਾਹਰਾਂ ਮੁਤਾਬਕ ਮੰਡੀ ਵਿੱਚ ਇਸ ਆਲੂ ਦੀ ਮੰਗ ਆਮ ਆਲੂ ਨਾਲੋਂ ਵਧੇਰੇ ਹੋਵੇਗੀ। ਸਿਹਤ ਦੇ ਮਾਮਲੇ ਵਿੱਚ ਇਸ ਨੂੰ ਵਧੇਰੇ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ, ਕੈਲਸ਼ੀਅਮ ਤੇ ਮੈਗਨੀਸ਼ੀਅਮ ਗਠੀਏ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਕਰਨ ਦੇ ਯੋਗ ਹਨ। ਇਸ ਤੋਂ ਇਲਾਵਾ ਇਸ ਵਿਚ ਬਹੁਤ ਸਾਰਾ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦਗਾਰ ਹੁੰਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904