ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਡੇਰਾ ਸਿਰਸੀ ਦੇ ਮੁਖੀ ਰਾਮ ਰਹੀਮ ਨੇ ਸਾਲ 2008 ’ਚ ਇੱਕ ਪੈਰੋਕਾਰ ‘ਬਾਕਸਰ’ ਕੋਲੋਂ ਉਸ ਦੀ ਹੱਤਿਆ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੇ ਇਸ ਖੁਲਾਸੇ ਨੇ ਪੰਥਕ ਸਫ਼ਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਪੇਸ਼ ਕੀਤੇ ਚਲਾਨ ਵਿੱਚ ਵੀ ਜਥੇਦਾਰ ਦਾਦੂਵਾਲ ਦੀ ਹੱਤਿਆ ਦੀ ਕੋਸ਼ਿਸ਼ ਦਾ ਜ਼ਿਕਰ ਕੀਤਾ ਗਿਆ ਹੈ। ਜਥੇਦਾਰ ਦਾਦੂਵਾਲ ਨੇ ਆਖਿਆ ਕਿ ਇਹ ਘਟਨਾ 18 ਜੁਲਾਈ, 2008 ਦੀ ਹੈ। ਉਨ੍ਹਾਂ ਆਖਿਆ ਹੈ ਕਿ ਡੇਰਾ ਮੁਖੀ ਨੇ ਉੱਤਰ ਪ੍ਰਦੇਸ਼ ਨਾਲ ਸਬੰਧਤ ਆਪਣੇ ਕਰੀਬੀ ਪੈਰੋਕਾਰ ਬਾਕਸਰ ਤੇ ਉਸ ਦੇ ਭਰਾ ਨੂੰ ਪਿਸਤੌਲ ਦੇ ਕੇ ਮੇਰੀ ਹੱਤਿਆ ਕਰਨ ਲਈ ਭੇਜਿਆ ਸੀ।
ਉਸ ਵੇਲੇ ਗੁਰੂ ਘਰ ਵਿੱਚ ਸੰਗਤ ਜ਼ਿਆਦਾ ਹੋਣ ਕਾਰਨ ਮੁਲਜ਼ਮਾਂ ਦੀ ਉਨ੍ਹਾਂ ’ਤੇ ਹਮਲਾ ਕਰਨ ਦੀ ਹਿੰਮਤ ਨਹੀਂ ਸੀ ਪਈ ਤੇ ਉਹ ਪਰਤ ਗਏ। ਜਥੇਦਾਰ ਦਾਦੂਵਾਲ ਅਨੁਸਾਰ ਇਹ ਗੱਲ ਬਾਕਸਰ ਤੇ ਉਸ ਦੇ ਭਰਾ ਨੇ ਡੇਰਾ ਮੁਖੀ ਦੀ ਅਸਲੀਅਤ ਜਾਣਨ ਮਗਰੋਂ ਖੁਦ ਉਨ੍ਹਾਂ ਕੋਲ ਆ ਕੇ ਕਬੂਲੀ ਸੀ।
ਜਥੇਦਾਰ ਦਾਦੂਵਾਲ ਨੂੰ ਮਾਰਨ ਲਈ ਭੇਜਿਆ ਸੀ ਬਾਕਸਰ? ਤਾਜ਼ਾ ਖੁਲਾਸੇ ਨੇ ਛੇੜੀ ਨਵੀਂ ਚਰਚਾ
ਏਬੀਪੀ ਸਾਂਝਾ
Updated at:
20 Jul 2020 11:00 AM (IST)
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਤੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਡੇਰਾ ਸਿਰਸੀ ਦੇ ਮੁਖੀ ਰਾਮ ਰਹੀਮ ਨੇ ਸਾਲ 2008 ’ਚ ਇੱਕ ਪੈਰੋਕਾਰ ‘ਬਾਕਸਰ’ ਕੋਲੋਂ ਉਸ ਦੀ ਹੱਤਿਆ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੇ ਇਸ ਖੁਲਾਸੇ ਨੇ ਪੰਥਕ ਸਫ਼ਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -