ਚੰਡੀਗੜ੍ਹ: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਐਤਵਾਰ ਜੰਮ ਕੇ ਬਾਰਸ਼ ਹੋਈ। ਹਾਲਾਂਕਿ ਮੀਂਹ ਪੈਣ ਤੋਂ ਬਾਅਦ ਵੀ ਗਰਮੀ ਦਾ ਆਲਮ ਜਾਰੀ ਰਿਹਾ। ਸੋਮਵਾਰ ਸਵੇਰ ਤੋਂ ਪਏ ਮੀਂਹ ਨੇ ਇਕ ਵਾਰ ਫਿਰ ਜਲਥਲ ਕਰ ਦਿੱਤੀ। ਜਿਸ ਨਾਲ ਹਫ਼ਤੇ ਦੀ ਸੁਹਾਵਣੀ ਸ਼ੁਰੂਆਤ ਹੋਈ।
ਐਤਵਾਰ ਲੁਧਿਆਣਾ ਤੇ ਅੰਮ੍ਰਿਤਸਰ 'ਚ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ। ਓਧਰ ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ 'ਚ ਵੀ ਐਤਵਾਰ ਕਾਫੀ ਮੀਂਹ ਪਿਆ। ਮੌਸਮ ਵਿਭਾਗ ਨੇ ਪਹਿਲਾਂ ਹੀ 19 ਤੋਂ 21 ਜੁਲਾਈ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਦੀ ਭਵਿੱਖਬਾਣੀ ਕੀਤੀ ਸੀ।
ਕੋਰੋਨਾ ਨੇ ਕੀਤੀ ਜ਼ਿੰਦਗੀ ਬੇਹਾਲ, ਦੁਨੀਆਂ ਭਰ 'ਚ ਡੇਢ ਕਰੋੜ ਦੇ ਨੇੜੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ
ਕੋਰੋਨਾ ਪੀੜਤ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ