ਕਾਨਪੁਰ: ਪਨਕੀ ਪੰਚ ਮੁੱਖੀ ਮੰਦਰ ਦੇ ਵੱਡੇ ਮਹੰਤ, ਬਾਬਾ ਰਮਾਕਾਂਤ ਦਾਸ ਦਾ ਸ਼ਨੀਵਾਰ ਨੂੰ ਕਾਨਪੁਰ ਵਿੱਚ ਦਿਹਾਂਤ ਹੋ ਗਿਆ। ਬਾਬਾ ਰਮਾਕਾਂਤ ਦੀ ਸਿਹਤ ਖਰਾਬ ਹੋਣ ਕਾਰਨ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਕਾਨਪੁਰ ਦੇ ਰੀਜੈਂਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਥੇ ਕਈ ਦਿਨਾਂ ਤੱਕ ਉਹ ਦਾਖਲ ਰਹੇ। ਸ਼ਨੀਵਾਰ ਸਵੇਰੇ ਉਨ੍ਹਾਂ ਮੰਦਿਰ ਨਿਵਾਸ ਵਿਖੇ ਮੌਤ ਹੋ ਗਈ।ਜਿਸ ਤੋਂ ਬਾਅਦ ਉਨ੍ਹਾਂ ਦੇ ਸ਼ਰਧਾਲੂਆਂ 'ਚ ਸ਼ੋਕ ਦੀ ਲਹਿਰ ਹੈ।


ਰਮਾਕਾਂਤ ਦਾਸ ਦੇ ਚੇਲੇ ਕ੍ਰਿਸ਼ਨਾ ਦਾਸ ਨੇ ਦੱਸਿਆ ਕਿ ਸਵੇਰ ਦੀ ਪੂਜਾ ਤੋਂ ਬਾਅਦ ਉਨ੍ਹਾਂ ਨੂੰ ਅਚਾਨਕ ਬੀਪੀ ਦੀ ਸਮੱਸਿਆ ਹੋ ਗਈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ।

ਰਮਾਕਾਂਤ ਬਾਬਾ ਸ਼੍ਰੀ ਪੰਚਮੁਖੀ ਹਨੂੰਮਾਨ ਮੰਦਿਰ ਪਨਕੀ ਦੇ ਇੱਕ ਵੱਡੇ ਮਹੰਤ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਇਥੇ ਸੇਵਾ ਕੀਤੀ ਸੀ।ਰਮਾਕਾਂਤ ਬਾਬੇ ਦਾ ਉਤਰਾਧਿਕਾਰ ਕ੍ਰਿਸ਼ਨਾ ਦਾਸ ਮਹਾਰਾਜ ਹੈ। ਕ੍ਰਿਸ਼ਨ ਦਾਸ ਮਹਾਰਾਜ ਨੇ ਦੱਸਿਆ ਕਿ ਰਮਾਕਾਂਤ ਬਾਬਾ 88 ਸਾਲ ਦੇ ਸਨ। ਉਸ ਦਾ ਸਸਕਾਰ ਬਿਠੂਰ ਵਿੱਚ ਕੀਤਾ ਜਾਵੇਗਾ।


ਇਹ ਵੀ ਪੜ੍ਹੋ: 
ਬੰਦੇ ਦੇ ਪਿਸ਼ਾਬ ਨਾਲ ਉੱਸਰੇਗੀ ਚੰਨ ‘ਤੇ ਇਮਾਰਤ!

ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਰਣਜੀਤ ਰਾਣਾ ਚੀਤਾ ਗ੍ਰਿਫਤਾਰ, ਅਟਾਰੀ ਤੋਂ ਮਿਲੀ 532 ਕਿਲੋ ਹੈਰੋਇਨ ‘ਚ ਵਾਂਟੇਡ

ਮੁੱਠਭੇੜ 'ਚ ਸਬ ਇੰਸਪੈਕਟਰ ਸ਼ਹੀਦ, ਚਾਰ ਨਕਸਲੀ ਢੇਰ

Coronavirus: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 95 ਲੋਕਾਂ ਦੀ ਮੌਤ, 60 ਹਜ਼ਾਰ ਪਹੁੰਚੀ ਸੰਕਰਮਿਤਾਂ ਦੀ ਗਿਣਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ