ਸਚਿਨ ਤੇਂਦੁਲਕਰ ਪਹਿਲੀ ਵਾਰ ਪਤਨੀ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਏਬੀਪੀ ਸਾਂਝਾ | 22 Dec 2018 12:01 PM (IST)
ਅੰਮ੍ਰਿਤਸਰ: ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੀ ਨਾਲ ਸੀ। ਇਸ ਮੌਕੇ ਸਚਿਨ ਨਦੀ ਪਤਨੀ ਨੇ ਕੜਾਹ ਪ੍ਰਸਾਦ ਦੀ ਦੇਗ ਵੀ ਕਰਵਾਈ। ਉਹ ਪਹਿਲੀ ਵਾਰ ਪਤਨੀ ਨਾਲ ਹਰਿਮੰਦਰ ਸਾਹਿਬ ਪੁੱਜੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸਚਿਨ ਕਿਸੇ ਨਿੱਜੀ ਰਿਸ਼ਤੇਦਾਨ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਅੰਮ੍ਰਿਤਸਰ ਪੁੱਜੇ ਹੋਏ ਹਨ। ਇਸੇ ਦੌਰਾਨ ਉਨ੍ਹਾਂ ਪਤਨੀ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਪਰ ਇਸ ਮੌਕੇ ਸਚਿਨ ਨੇ ਕਿਸੇ ਵੀ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਕੀਤਾ।