Vastu Tips: ਵਾਸਤੂ ਇੱਕ ਪ੍ਰਕਾਰ ਦਾ ਜੋਤਿਸ਼ ਹੈ। ਇਹ ਸਾਨੂੰ ਦਿਸ਼ਾ ਦੇ ਗਿਆਨ ਦੇ ਨਾਲ ਹੀ ਨਾਲ ਮਕਾਨ ਨਿਰਮਾਣ ਸਬੰਧੀ ਕੁਝ ਚੀਜ਼ਾਂ ਵੀ ਦੱਸਦਾ ਹੈ। ਇਹ ਪਰਿਵਾਰਕ ਕਲਹ, ਦੁੱਖ, ਰੋਗ ਤੋਂ ਮੁਕਤੀ ਦਿਵਾਉਣ ਦੀ ਵੀ ਤਰਕੀਬ ਦੱਸਦਾ ਹੈ। ਕਈ ਵਾਰ ਅਸੀਂ ਆਪਣੇ ਜੀਵਨ ਨੂੰ ਹੋਰ ਜ਼ਿਆਦਾ ਸੁੰਦਰ ਤੇ ਸੁੱਖਮਈ ਬਣਾਉਣ ਲਈ ਭਵਨ ਨਿਰਮਾਣ ਜਾਂ ਕਾਰੋਬਾਰ ਕਰਨ ਲਈ ਜ਼ਮੀਨ ਖਰੀਦਦੇ ਹਨ ਪਰ ਕਦੇ-ਕਦੇ ਬਦਕਿਸਮਤੀ ਨਾਲ ਅਜਿਹਾ ਹੁੰਦਾ ਹੈ ਕਿ ਉਸ ਜ਼ਮੀਨ ਨੂੰ ਖਰੀਦਣ ਨਾਲ ਸਾਡਾ ਤੇ ਪਰਿਵਾਰ ਦਾ ਸੁੱਖ-ਚੈਨ ਸੱਭ ਚੱਲਿਆ ਜਾਂਦਾ ਹੈ।
ਕੁਝ ਲੋਕ ਇਸ ਨੂੰ ਆਪਣੀ ਬੁਰੀ ਕਿਸਮਤ ਕਹਿੰਦੇ ਹਨ, ਉੱਥੇ ਹੀ ਕੁੱਝ ਲੋਕ ਜਾਣਬੁੱਝ ਕੇ ਹੋਈ ਗਲਤੀ ਦਾ ਨਾਮ ਦਿੰਦੇ ਹਨ। ਇਨ੍ਹਾਂ ਮੁਸ਼ਕਲ ਹਾਲਾਤ ਨਾਲ ਨਜਿੱਠਣ ਲਈ ਵਾਸਤੂ ਸ਼ਾਸਤਰ ਉਪਾਅ ਦੱਸਦਾ ਹੈ ਜਿਸ ਨੂੰ ਕਰਨ ਨਾਲ ਵਿਅਕਤੀ ਇਨ੍ਹਾਂ ਮੁਸ਼ਕਲ ਪਰਸਥਿਤੀਆਂ ਤੋਂ ਛੁਟਕਾਰਾ ਪਾਉਂਦਾ ਹੈ। ਬੇਹਤਰ ਇਹ ਹੈ ਕਿ ਲੋਕ ਗਲਤੀ ਕਰਕੇ ਉਨ੍ਹਾਂ ਦਾ ਹੱਲ ਕੱਢਣ ਦੀ ਬਜਾਏ ਇਨ੍ਹਾਂ ਗਲਤੀਆਂ ਤੋਂ ਬੱਚਣ ਦਾ ਉਪਾਅ ਕਰਨ।
ਪਲਾਟ ਲੈਣ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋ-
ਪਲਾਟ ਲੈਂਦੇ ਸਮੇਂ ਇਸ ਗੱਲ ਨੂੰ ਯਕੀਨੀ ਕਰ ਲਓ ਕਿ ਉਸ ਕੋਲ ਨੇੜੇ-ਤੇੜੇ ਨਾਲਾ, ਸਮਸ਼ਾਨ ਘਾਟ, ਕਬਰਸਤਾਨ ਆਦਿ ਚੀਜ਼ਾਂ ਨਾ ਹੋਣ।
ਪਲਾਟ ਦੇ ਨੇੜੇ ਤੇੜੇ ਕੋਈ ਪੁਰਾਣਾ ਖੰਡਰ ਜਾਂ ਪੁਰਾਣਾ ਕੂਆ ਵੀ ਨਹੀਂ ਹੋਣਾ ਚਾਹੀਦਾ। ਇਹ ਘਰ ਦੇ ਤਾਰਾਮੰਡਲ ਨੂੰ ਪ੍ਰਭਾਵਿਤ ਕਰਦਾ ਹੈ।
ਪਲਾਟ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦਾ ਮੇਨ ਗੇਟ ਉੱਤਰ ਜਾਂ ਪੂਰਬ ਦਿਸ਼ਾ ਵਿਚ ਹੋਣਾ ਚਾਹੀਦਾ ਹੈ।
ਜਿੱਥੇ ਤੱਕ ਹੋ ਦੱਖਣੀ ਮੁੱਖੀ ਪਾਲਟ ਲੈਣ ਤੋਂ ਬੱਚਣਾ ਚਾਹੀਦਾ ਹੈ।
ਪਲਾਟ ਦੇ ਸਾਹਮਣੇ ਖੁੱਲ੍ਹਾ ਸਥਾਨ ਜਾ ਬਾਗ ਹੋਵੇ ਤਾਂ ਬੇਹਤਰ ਹੈ।
ਪਲਾਟ ਨਿਚਲੇ ਸਥਾਨ ਉੱਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਘਰ ਦੇ ਨੇੜੇ-ਤੇੜੇ ਪਾਣੀ ਇੱਕਠਾ ਹੋਣ ਦਾ ਡਰ ਰਹਿੰਦਾ ਹੈ। ਘਰ ਦੇ ਇਰਦ-ਗਿਰਦ ਪਾਣੀ ਇੱਕਠਾ ਹੋਣ ਨਾਲ ਹੀਨ ਭਾਵਨਾ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ: Coronavirus Guidelines: ਕੋਰੋਨਾ ਦੇ ਕਹਿਰ 'ਚ ਉੱਡੀਆਂ ਕੈਪਟਨ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904