ਖੇਡ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ
ਏਬੀਪੀ ਸਾਂਝਾ | 06 Oct 2016 03:59 PM (IST)
1- ਟੀਮ ਇੰਡੀਆ ਨੂੰ ਇੰਦੌਰ ਟੈਸਟ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਬੁਰੀ ਖਬਰ ਮਿਲ ਰਹੀ ਹੈ। ਪਹਿਲਾਂ ਸ਼ਿਖਰ ਧਵਨ ਅੰਗੂਠਾ ਟੁੱਟਣ ਕਾਰਨ ਟੀਮ ਤੋਂ ਬਾਹਰ ਹੋਏ ਅਤੇ ਹੁਣ ਭੁਵਨੇਸ਼ਵਰ ਕੁਮਾਰ ਵੀ ਇੰਦੌਰ ਟੈਸਟ ਤੋਂ ਬਾਹਰ ਹੋ ਗਏ ਹਨ।ਭੁਵਨੇਸ਼ਵਰ ਕੁਮਾਰ ਨੇ ਕੋਲਕਾਤਾ ਟੈਸਟ ‘ਚ ਟੀਮ ਇੰਡੀਆ ਦੀ ਜਿੱਤ ‘ਚ ਖਾਸ ਯੋਗਦਾਨ ਪਾਇਆ ਸੀ। 2- ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਟੀਮ ‘ਚ ਸ਼ਰਦੁਲ ਠਾਕੁਰ ਨੂੰ ਸ਼ਾਮਿਲ ਕੀਤਾ ਗਿਆ ਹੈ। ਜੇਕਰ ਸ਼ਰਦੁਲ ਠਾਕੁਰ ਨੂੰ ਇੰਦੌਰ ਟੈਸਟ ‘ਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਓਹ ਟੀਮ ਇੰਡੀਆ ਲਈ ਡੈਬਿਊ ਕਰਦੇ ਨਜਰ ਆਉਣਗੇ। ਇੰਦੌਰ ‘ਚ ਸੀਰੀਜ਼ ਦਾ ਆਖਰੀ ਟੈਸਟ ਮੈਚ 8 ਤੋਂ 12 ਅਕਤੂਬਰ ਤਕ ਖੇਡਿਆ ਜਾਣਾ ਹੈ। 3- ਵੈਸਟ ਇੰਡੀਜ਼ ਖਿਲਾਫ ਬੁੱਧਵਾਰ ਨੂੰ ਖੇਡੇ ਗਏ ਸੀਰੀਜ਼ ਦੇ ਤੀਜੇ ਤੇ ਆਖਰੀ ਵਨਡੇ ਮੈਚ ‘ਚ ਵੀ ਪਾਕਿਸਤਾਨੀ ਟੀਮ ਨੂੰ ਜਿੱਤ ਹਾਸਿਲ ਹੋਈ। ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਜਿੱਤ ਦਾ ਹੀਰੋ ਯੁਵਾ ਬੱਲੇਬਾਜ ਬਾਬਰ ਆਜ਼ਮ ਹੀ ਬਣਿਆ। ਬਾਬਰ ਆਜ਼ਮ ਨੇ ਤਿੰਨੇ ਮੈਚਾਂ ‘ਚ ਸੈਂਕੜੇ ਜੜੇ। 4- ਸੀਰੀਜ਼ ਦੇ ਤਿੰਨੇ ਮੈਚਾਂ ‘ਚ ਬਾਬਰ ਆਜ਼ਮ ਹੀ ‘ਮੈਨ ਆਫ ਦ ਮੈਚ’ ਚੁਣੇ ਗਏ। ਬਾਬਰ ਆਜ਼ਮ ਨੇ ਸੀਰੀਜ਼ ਦੇ 3 ਮੈਚਾਂ ‘ਚ 360 ਰਨ ਠੋਕੇ। ਇੱਕੋ ਸੀਰੀਜ਼ ‘ਚ ਲਗਾਤਾਰ 3 ਸੈਂਕੜੇ ਜੜਨ ਵਾਲਾ ਬਾਬਰ ਆਜ਼ਮ ਵਿਸ਼ਵ ਦਾ ਦੂਜਾ ਬੱਲੇਬਾਜ ਹੈ। ਇਸ ਤੋਂ ਪਹਿਲਾਂ ਕਵਿੰਟਨ ਡੀਕਾਕ ਨੇ ਭਾਰਤ ਖਿਲਾਫ ਇਹ ਕਾਰਨਾਮਾ ਕੀਤਾ ਸੀ। 5- ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਤੀਜੇ ਵਨਡੇ ‘ਚ ਅਫਰੀਕੀ ਟੀਮ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ। ਮਿਲਰ ਦੇ ਕਰਾਰੇ ਸੈਂਕੜੇ ਆਸਰੇ ਅਫਰੀਕੀ ਟੀਮ ਨੇ ਆਸਟ੍ਰੇਲੀਆ ਦੇ ਦਿੱਤੇ 372 ਰਨ ਦੇ ਟੀਚੇ ਨੂੰ ਆਸਾਨੀ ਨਾਲ ਹਾਸਿਲ ਕਰ ਲਿਆ। 6- ਦੱਖਣੀ ਅਫਰੀਕਾ ਦੀ ਟੀਮ ਨੂੰ ਕਵਿੰਟਨ ਡੀਕਾਕ ਅਤੇ ਹਾਸ਼ਿਮ ਆਮਲਾ ਨੇ ਮਿਲਕੇ ਦਮਦਾਰ ਸ਼ੁਰੂਆਤ ਦਿੱਤੀ। ਦੋਨਾ ਨੇ ਮਿਲਕੇ ਪਹਿਲੇ ਵਿਕਟ ਲਈ 8.3 ਓਵਰਾਂ ‘ਚ 66 ਰਨ ਜੋੜੇ। ਇਸ ਜਿੱਤ ਦੇ ਨਾਲ ਹੀ ਅਫਰੀਕੀ ਟੀਮ ਨੇ 5 ਮੈਚਾਂ ਦੀ ਸੀਰੀਜ਼ ‘ਚ 3-0 ਦੀ ਜੇਤੂ ਲੀਡ ਹਾਸਿਲ ਕਰ ਲਈ।