ਵਿਅਰਥ ਗਿਆ ਵਾਰਨਰ ਦਾ ਸੈਂਕੜਾ
ਅਫਰੀਕੀ ਟੀਮ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਲਈ ਵਾਰਨਰ ਨੇ 173 ਰਨ ਦੀ ਧਮਾਕੇਦਾਰ ਪਾਰੀ ਖੇਡੀ। ਵਾਰਨਰ ਨੇ 24 ਚੌਕੇ ਲਗਾਉਂਦੇ ਹੋਏ 136 ਗੇਂਦਾਂ 'ਤੇ 173 ਰਨ ਬਣਾਏ। ਆਸਟ੍ਰੇਲੀਆ ਦੇ 3 ਬੱਲੇਬਾਜ ਖਾਤਾ ਖੋਲਣ 'ਚ ਵੀ ਨਾਕਾਮ ਰਹੇ।
Download ABP Live App and Watch All Latest Videos
View In Appਰੌਸੋ ਦੀ ਪਾਰੀ 'ਚ 14 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਅਫਰੀਕੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟ ਗਵਾ ਕੇ 327 ਰਨ ਦਾ ਸਕੋਰ ਖੜਾ ਕੀਤਾ।
ਦੋਨਾ ਨੇ ਮਿਲਕੇ ਚੌਥੇ ਵਿਕਟ ਲਈ 178 ਰਨ ਦੀ ਪਾਰਟਨਰਸ਼ਿਪ ਕੀਤੀ। ਡਿਊਮਿਨੀ ਨੇ 75 ਗੇਂਦਾਂ 'ਤੇ 73 ਰਨ ਦੀ ਪਾਰੀ ਖੇਡੀ। ਰੌਸੋ ਨੇ ਸੈਂਕੜਾ ਜੜਿਆ ਅਤੇ 118 ਗੇਂਦਾਂ 'ਤੇ 122 ਰਨ ਠੋਕੇ।
ਸੀਰੀਜ਼ ਦੇ ਆਖਰੀ ਮੈਚ 'ਚ ਅਫਰੀਕੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਦਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 11 ਓਵਰਾਂ ਤੋਂ ਬਾਅਦ 52 ਰਨ 'ਤੇ 3 ਵਿਕਟ ਗਵਾ ਦਿੱਤੇ ਸਨ। ਪਰ ਫਿਰ ਰਿਲੇ ਰੌਸੋ ਅਤੇ ਜੇ.ਪੀ. ਡਿਊਮਿਨੀ ਨੇ ਮਿਲਕੇ ਅਫਰੀਕੀ ਟੀਮ ਨੂੰ ਸੰਭਾਲਿਆ।
ਵਾਰਨਰ ਦਾ ਧਮਾਕਾ
ਰਿਲੇ ਰੌਸੋ 'ਮੈਨ ਆਫ ਦ ਸੀਰੀਜ਼' ਬਣੇ। ਇਹ ਪਹਿਲਾ ਮੌਕਾ ਹੈ ਆਸਟ੍ਰੇਲੀਆ ਨੂੰ 5 ਮੈਚਾਂ ਦੀ ਵਨਡੇ ਸੀਰੀਜ਼ 'ਚ ਕਲੀਨਸਵੀਪ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਆਸਟ੍ਰੇਲੀਆ ਦੇ 10 ਬੱਲੇਬਾਜ਼ਾਂ ਦਾ ਕੁਲ ਸਕੋਰ 108 ਰਨ ਸੀ ਜਦਕਿ ਇਕੱਲੇ ਵਾਰਨਰ ਨੇ 173 ਰਨ ਦਾ ਯੋਗਦਾਨ ਪਾਇਆ। ਆਸਟ੍ਰੇਲੀਆ ਦੀ ਟੀਮ 296 ਰਨ 'ਤੇ ਆਲ ਆਊਟ ਹੋ ਗਈ। ਵਾਰਨਰ ਨੂੰ ਦਮਦਾਰ ਪਾਰੀ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ।
ਆਖਰੀ ਵਨਡੇ 'ਚ ਅਫਰੀਕੀ ਟੀਮ ਨੇ 31 ਰਨ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੀ ਟੀਮ ਵਾਰਨਰ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਜਿੱਤ ਦਰਜ ਕਰਨ 'ਚ ਨਾਕਾਮ ਰਹੀ।
ਦਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5ਵੇਂ ਵਨਡੇ 'ਚ ਹਰਾ ਕੇ ਸੀਰੀਜ਼ 5-0 ਨਾਲ ਜਿੱਤ ਲਈ। ਅਫਰੀਕੀ ਟੀਮ ਨੇ ਓਹ ਕਰ ਵਿਖਾਇਆ ਜੋ ਇਸਤੋਂ ਪਹਿਲਾਂ ਕੋਈ ਟੀਮ ਨਹੀਂ ਕਰ ਸਕੀ।
ਦਖਣੀ ਅਫਰੀਕਾ - 327/8 (50 ਓਵਰ)
- - - - - - - - - Advertisement - - - - - - - - -