ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 2011 ਦੇ ਕ੍ਰਿਕਟ ਵਰਲਡ ਕੱਪ ਦਾ ਫਾਈਨਲ ਮੈਚ ਫਿਕਸਿੰਗ ਦੇ ਦੋਸ਼ਾਂ ਕਾਰਨ ਚਰਚਾ ਵਿੱਚ ਹੈ। ਫਾਈਨਲ ਮੈਚ ‘ਤੇ ਸਾਬਕਾ ਖੇਡ ਮੰਤਰੀ ਨੇ ਸ਼੍ਰੀਲੰਕਾ ‘ਤੇ ਵਰਲਡ ਕੱਪ ਵੇਚਣ ਦਾ ਇਲਜ਼ਾਮ ਲਾਇਆ। ਹੁਣ ਮਹਿੰਦਾਨੰਦਾ ਨੇ ਆਪਣੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਮਹਿੰਦਾਨੰਦਾ ਦਾ ਕਹਿਣਾ ਹੈ ਕਿ ਉਸਨੂੰ ਸਿਰਫ ਸ਼ੱਕ ਹੈ ਤੇ ਉਹ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।

ਸ੍ਰੀਲੰਕਾ ਦੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਪੁਲਿਸ ਦੀ ਵਿਸ਼ੇਸ਼ ਜਾਂਚ ਇਕਾਈ ਨੇ ਬੁੱਧਵਾਰ ਨੂੰ ਅਲੁਥਗਾਮਗੇ ਦਾ ਬਿਆਨ ਦਰਜ ਕੀਤਾ। ਉਸ ਨੇ ਪੁਲਿਸ ਟੀਮ ਨੂੰ ਦੱਸਿਆ ਕਿ ਉਸ ਨੂੰ ਸਿਰਫ ਫਿਕਸਿੰਗ ਦਾ ਸ਼ੱਕ ਹੈ। ਅਲੁਥਗਾਮਗੇ ਨੇ ਕਿਹਾ, "ਮੈਂ ਸਿਰਫ ਆਪਣੇ ਸ਼ੱਕ ਦੀ ਜਾਂਚ ਕਰਨਾ ਚਾਹੁੰਦਾ ਹਾਂ।"

ਉਨ੍ਹਾਂ ਨੇ ਕਿਹਾ, "ਮੈਂ ਪੁਲਿਸ ਨੂੰ ਸ਼ਿਕਾਇਤ ਦੀ ਇੱਕ ਕਾਪੀ ਦਿੱਤੀ ਹੈ ਜੋ ਮੈਂ ਉਸ ਸਮੇਂ ਦੇ ਖੇਡ ਮੰਤਰੀ ਵਜੋਂ ਦੋਸ਼ਾਂ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ‘ਚ 30 ਅਕਤੂਬਰ 2011 ਨੂੰ ਦਰਜ ਕੀਤੀ ਸੀ।"

ਭਾਰਤ ਜਿੱਤਿਆ ਸੀ ਵਰਲਡ ਕੱਪ:

ਅਲੁਥਗਾਮਗੇ ਨੇ ਦੋਸ਼ ਲਾਇਆ ਕਿ ਉਸ ਦੇ ਦੇਸ਼ ਵਿੱਚ ਮੈਚ ਭਾਰਤ ਨੂੰ ਵੇਚਿਆ ਗਿਆ ਸੀ। ਉਸ ਦੇ ਇਸ ਦਾਅਵੇ ਨੂੰ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਤੇ ਮਹੇਲਾ ਜੈਵਰਧਨੇ ਨੇ ਬਕਵਾਸ ਕਹਿ ਕੇ ਸਬੂਤਾਂ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ:

ਕੀ ਸਾਲ 2011 ਦਾ ਵਰਲਡ ਕੱਪ ਦਾ ਫਾਈਨਲ ਮੈਚ ਫਿਕਸ ਸੀ? ਸ੍ਰੀਲੰਕਾ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904