ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਆਲਰਾਉਂਡਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਹੁਣ ਟੀਮ ਇੰਡੀਆ ਨੂੰ ਆਈਸੀਸੀ ਟ੍ਰਾਫੀ ਜਿੱਤਣ ਦੀ ਲੋੜ ਹੈ। ਇਸ ਦੇ ਨਾਲ ਹੀ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਇਸ ਗੱਲ ਬਾਰੇ ਵੀ ਜ਼ਿਕਰ ਕੀਤਾ ਕਿ ਕਿਸ ਕਰਕੇ ਭਾਰਤੀ ਟੀਮ ਵਰਲਡ ਕੱਪ 2019 'ਚ ਸੈਮੀਫਾਈਨਲ ਤੋਂ ਬਾਹਰ ਹੋ ਗਈ ਸੀ।


ਖੱਬੇ ਹੱਥ ਦੇ ਤੂਫਾਨੀ ਬੱਲੇਬਾਜ਼ ਯੁਵਰਾਜ ਸਿੰਘ ਨੇ ਕਿਹਾ, "ਅਜਿਹਾ ਲਗਦਾ ਹੈ ਕਿ ਵਰਲਡ ਕੱਪ 2019 ਦੀ ਭਾਰਤੀ ਟੀਮ ਦੀ ਯੋਜਨਾ ਕਾਫੀ ਖਰਾਬ ਸੀ। ਮੇਰਾ ਮੰਨਣਾ ਹੈ ਕਿ ਟੀਮ ਮੈਨੇਜਮੇਂਟ ਤੇ ਸਲੈਕਟਰਸ ਨੇ ਵਰਲਡ ਕੱਪ ਤੋਂ ਪਹਿਲਾਂ ਤੇ ਵਰਲਡ ਕੱਪ ਦੌਰਾਨ ਕਾਫੀ ਖਰਾਬ ਫੈਸਲੇ ਲਏ। ਜਿਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਭੁਗਤਣਾ ਪਿਆ। ਅਜਿਹੇ 'ਚ ਜ਼ਰੂਰੀ ਹੈ ਕਿ ਮੈਨੇਜਮੈਂਟ ਤੇ ਸਿਲੈਕਟਰਸ ਦੇ ਰੂਪ 'ਚ ਚੰਗੇ ਲੋਕਾਂ ਦੀ ਲੋੜ ਹੈ।

ਹਾਲਾਂਕਿ ਉਨ੍ਹਾਂ ਦੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਪਿਛਲੇ ਸਾਲ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਦੇ ਪ੍ਰਧਾਨ ਬਣੇ ਹਨ ਤੇ ਉਨ੍ਹਾਂ ਕਈ ਵੱਡੇ ਫੈਸਲੇ ਲਏ ਹਨ ਤੇ ਲੈ ਰਹੇ ਹਨ। ਇਹ ਹੀ ਕਾਰਨ ਹੈ ਕਿ ਯੁਵਰਾਜ ਸਿੰਘ ਨੂੰ ਵੀ ਲਗਦਾ ਹੈ ਕਿ ਭਾਰਤੀ ਕ੍ਰਿਕੇਟ ਟੀਮ 'ਚ ਕੁੱਝ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਯੁਵੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਪ੍ਰਧਾਨ ਦੇ ਤੌਰ 'ਤੇ ਬੀਸੀਸੀਆਈ ਦੇ ਪ੍ਰਧਾਨ ਵਜੋਂ ਸੌਰਵ ਗਾਂਗੁਲੀ ਦਿਮਾਗ ਲਗਾਉਣਗੇ ਤੇ ਚੀਜ਼ਾਂ ਨੂੰ ਚੰਗਾ ਕਰਨਗੇ।