ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਇਸ ਵਾਰ ਕੋਲਕਾਤਾ ‘ਚ 19 ਦਸੰਬਰ ਨੂੰ ਲੱਗੇਗੀ। ਨੀਲਾਮੀ ਤੋਂ ਪਹਿਲਾਂ 14 ਨਵੰਬਰ ਤਕ ਟੀਮਾਂ ਖਿਡਾਰੀਆਂ ਦੀ ਅਦਲਾ-ਬਦਲੀ ਕਰ ਸਕਦੀਆਂ ਹਨ।


2021 ‘
ਚ ਹੋਣ ਵਾਲੀ ਮੈਗਾ ਨਿਲਾਮੀ ਤੋਂ ਪਹਿਲਾਂ ਟੀਮਾਂ ਕੋਲਕਾਤਾ ‘ਚ ਹੋਣ ਵਾਲੀ ਨਿਲਾਮੀ ‘ਚ ਇੱਕ ਟੀਮ ਦੀ ਚੋਣ ਕਰਨਾ ਚਾਹੁਣਗੀਆਂ। ਆਈਪੀਐਲ ਦੇ 13ਵੇਂ ਸੀਜ਼ਨ ‘ਚ ਟੀਮਾਂ ਨੂੰ ਨਿਲਾਮੀ ਦੇ ਲਈ 85 ਕਰੋੜ ਰੁਪਏ ਦਿੱਤੇ ਗਏ ਹਨ ਜਦਕਿ ਪਿਛਲੇ ਸੀਜ਼ਨ ‘ਚ ਇਹ 82 ਕਰੋੜ ਰੁਪਏ ਸੀ।

ਇਸ ਨਿਲਾਮੀ ‘ਚ ਖ਼ਰਚ ਕਰਨ ਲਈ ਸਭ ਤੋਂ ਜ਼ਿਆਦਾ ਪੈਸਾ ਦਿੱਲੀ ਕੈਪੀਟਲਸ ਕੋਲ ਹੋਵੇਗਾ। ਇਸ ਟੀਮ ਕੋਲ ਪਿਛਲੀ ਨਿਲਾਮੀ ਤੋਂ 8.2 ਕਰੋੜ ਰੁਪਏ ਹੈ। ਦਿੱਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਪੈਸੇ ਰਾਜਸਥਾਨ ਰਾਈਲਸ ਟੀਮ ਕੋਲ 7.15 ਕਰੋੜ ਰੁਪਏ ਹਨ।

ਇਨ੍ਹਾਂ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਕੋਲ 6.05 ਕਰੋੜ ਰੁਪਏ, ਕਿੰਗਸ ਇਲੈਵਨ ਕੋਲ 3.7 ਕਰੋੜ, ਚੇਨਈ ਸੁਪਰਕਿੰਗਸ ਕੋਲ 3.2 ਕਰੋੜ ਤੇ ਰਾਈਲ ਚੈਲੇਂਸਰਸ ਬੰਗਲੁਰੂ ਕੋਲ ਸਭ ਤੋਂ ਘੱਟ 1.8 ਕਰੋੜ ਰੁਪਏ ਬਚੇ ਹੋਏ ਹਨ।