ਮੈਲਬੌਰਨ-ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸਟੇਡੀਅਮ ਮੈਲਬੌਰਨ ਕ੍ਰਿਕਟ ਗਰਾਊਾਡ 2020 'ਚ ਹੋਣ ਵਾਲੇ ਪੁਰਸ਼ ਅਤੇ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ। ਇਹ ਐਲਾਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਕੀਤੀ ਹੈ। ਆਈ. ਸੀ. ਸੀ. ਨੇ ਇਸ ਦੇ ਨਾਲ ਹੀ ਮਹਿਲਾ ਅਤੇ ਪੁਰਸ਼ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਵੀ ਐਲਾਨ ਕਰ ਦਿੱਤਾ ਹੈ | ਇਹ ਦੋਵੇਂ ਟੂਰਨਾਮੈਂਟ ਆਸਟ੍ਰੇਲੀਆ 'ਚ ਕਰਵਾਏ ਜਾਣਗੇ। ਮਹਿਲਾ ਟੀ-20 ਵਿਸ਼ਵ ਕੱਪ 21 ਫਰਵਰੀ ਤੋਂ 8 ਮਾਰਚ ਵਿਚਕਾਰ ਹੋਵੇਗਾ ਜਦੋਂਕਿ ਪੁਰਸ਼ ਟੀ-20 ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਆਸਟੇ੍ਰਲੀਆ 'ਚ ਖੇਡਿਆ ਜਾਵੇਗਾ। ਇਨ੍ਹਾਂ ਮੈਚਾਂ ਨੂੰ ਆਸਟ੍ਰੇਲੀਆ ਦੇ 8 ਸ਼ਹਿਰਾਂ -ਐਡੀਲੇਡ, ਬਿ੍ਸਬੇਨ, ਕੈਨਬਰਾ, ਗੀਲੌਾਗ, ਹੋਬਾਰਟ, ਮੈਲਬੌਰਨ, ਪਰਥ ਅਤੇ ਸਿਡਨੀ 'ਚ ਖੇਡਿਆ ਜਾਵੇਗਾ। ਆਈ. ਸੀ. ਸੀ. ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਟੀ-20 ਵਿਸ਼ਵ ਕੱਪ 'ਚ ਦੁਨੀਆ ਦੀਆਂ ਸਰਬੋਤਮ ਟੀਮਾਂ ਹਿੱਸਾ ਲੈਣਗੀਆਂ। ਇਸੇ ਤਰ੍ਹਾਂ ਪੁਰਸ਼ ਟੀ-20 ਵਿਸ਼ਵ ਕੱਪ ਲਈ 16 ਟੀਮਾਂ ਆਸਟ੍ਰੇਲੀਆ ਆਉਣਗੀਆਂ।