ਕੀ 1 ਗੇਂਦ ਤੇ 286 ਦੌੜਾਂ ਬਣ ਸਕਦੀਆਂ ਹਨ। ਸੁਣ ਕੇ ਯਕੀਨ ਨਹੀਂ ਆਉਂਦਾ। ਆਖਿਰਕਾਰ ਇੱਕੋ ਗੇਂਦ ਤੇ 286 ਦੌੜਾਂ ਕਿਵੇਂ ਬਣ ਸਕਦੀਆਂ ਹਨ।
ਇਸਦਾ ਜਵਾਬ ਸਾਲ 1865 ਦੇ ਇੱਕ ਮੈਚ 'ਚ ਲੁਕਿਆ ਹੈ। ਇੱਕ ਅੰਗ੍ਰੇਜ਼ੀ ਅਖਬਾਰ 'ਚ ਸਾਲ 1994 'ਚ ਛਪੀ ਖਬਰ ਅਨੁਸਾਰ 1965 'ਚ ਖੇਡੇ ਗਏ ਇੱਕ ਕ੍ਰਿਕਟ ਮੈਚ 'ਚ ਇੱਕੋ ਗੇਂਦ ਤੇ 286 ਦੌੜਾਂ ਬਣੀਆਂ ਸਨ। 'ਪਾਲ-ਮਾਲ ਗੈਜ਼ੇਟ' ਨਾਮ ਦੇ ਅਖਬਾਰ ਦੇ ਸਪੋਰਟਸ ਪੇਜ ਤੇ ਇਹ ਖਬਰ ਛਪੀ ਸੀ। ਇਸ ਖਬਰ ਅਨੁਸਾਰ ਵਿਕਟੋਰਿਆ ਅਤੇ ਸਕ੍ਰੈਚ XI ਦੀਆਂ ਟੀਮਾਂ ਵਿਚਾਲੇ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਮੈਦਾਨ ਤੇ ਇਹ ਮੈਚ ਖੇਡਿਆ ਗਿਆ ਸੀ।
ਵਿਕਟੋਰੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਨੇ ਪਹਿਲੀ ਹੀ ਗੇਂਦ ਤੇ ਧਮਾਕੇਦਾਰ ਸ਼ਾਟ ਖੇਡਿਆ ਅਤੇ ਗੇਂਦ ਮੈਦਾਨ ਦੇ ਨਾਲ ਲੱਗੇ ਇੱਕ ਲੰਮੇ ਦਰਖਤ 'ਚ ਟੰਗੀ ਗਈ। ਗੇਂਦਬਾਜ਼ੀ ਕਰ ਰਹੀ ਟੀਮ ਨੇ 'lost ball' ਦੀ ਅਪੀਲ ਕੀਤੀ। ਪਰ ਅੰਪਾਇਰ ਨੇ ਕਿਹਾ ਕਿ ਜਦ ਗੇਂਦ ਨਜਰ ਆ ਰਹੀ ਹੈ ਤਾਂ 'lost ball' ਦੀ ਅਪੀਲ ਨਹੀਂ ਮੰਨੀ ਜਾ ਸਕਦੀ। ਇੰਨੇ 'ਚ ਬੱਲੇਬਾਜਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ। ਫ਼ੀਲਡਿੰਗ ਕਰ ਰਹੀ ਟੀਮ ਨੇ ਜਦ ਤਕ ਗੇਂਦ ਉਤਰੀ, ਉਸ ਵੇਲੇ ਤਕ ਬੱਲੇਬਾਜਾਂ ਨੇ 286 ਦੌੜਾਂ ਬਣਾ ਲਈਆਂ ਸਨ। ਕਹਾਨੀ ਇਹ ਵੀ ਹੈ ਕਿ ਇਸਤੋਂ ਬਾਅਦ ਵਿਕਟੋਰੀਆ ਦੀ ਟੀਮ ਨੇ ਪਾਰੀ ਐਲਾਨ ਦਿੱਤੀ ਸੀ। ਜਿਸ ਨਾਲ ਕਿ ਇਹ ਵਿਸ਼ਵ ਦੀ ਸਭ ਤੋਂ ਛੋਟੀ ਪਾਰੀ ਵੀ ਬਣ ਗਈ।
ਹਾਲਾਂਕਿ ਲੰਮੇ ਸਮੇਂ ਤੋਂ ਇਸ ਖਬਰ ਦੀ ਨਿੰਦਾ ਵੀ ਕੀਤੀ ਜਾ ਰਹੀ ਹੈ, ਅਤੇ ਇਸ ਕਹਾਣੀ ਨੂੰ ਝੂਠਾ ਵੀ ਦੱਸਿਆ ਗਿਆ ਹੈ। ਪਰ ਸੋਚਣ ਵਾਲੀ ਗੱਲ ਹੈ, ਕੀ ਅਜਿਹਾ ਹੋ ਸਕਦਾ ਹੈ ?
ਯਕੀਨ ਕਰਨਾ ਤਾਂ ਮੁਸ਼ਕਿਲ ਹੈ ਕਿ ਇਹ ਕਹਾਨੀ ਸੱਚ ਹੋਵੇ, ਅਤੇ ਇਹ ਅਫਵਾਹ ਹੀ ਲਗਦੀ ਹੈ। ਬਾਕੀ ਤੁਹਾਡੇ ਤੇ ਹੈ, ਤੁਸੀਂ ਇਸ ਕਹਾਣੀ ਤੇ ਯਕੀਨ ਕਰਨਾ ਚਾਹੁੰਦੇ ਹੋ ?