ਨਵੀਂ ਦਿੱਲੀ - ਵਰਲਡ ਐਂਟੀ ਡੋਪਿੰਗ ਅਜੈਂਸੀ (WADA) ਨੇ ਅਮਰੀਕੀ ਓਲੰਪਿਕ ਅਥਲੀਟਸ ਦੀ ਸੀਕ੍ਰੇਟ ਮੈਡੀਕਲ ਫਾਈਲਾਂ ਨੂੰ ਜਨਤਕ ਕਰਨ ਦੇ ਲਈ ਰੂਸੀ ਹੈਕਰਾਂ ਦੀ ਨਿੰਦਾ ਕੀਤੀ ਹੈ। ਆਪਣੇ ਆਪ ਨੂੰ 'ਫੈਂਸੀ ਬੀਅਰਸ' ਦੱਸਣ ਵਾਲੇ ਇੱਕ ਸਮੂਹ ਨੇ WADA ਦੇ ਡਾਟਾਬੇਸ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਇਸਤੋਂ ਪ੍ਰਭਾਵਿਤ ਹੋਣ ਵਾਲੇ ਖਿਡਾਰੀਆਂ 'ਚ ਟੈਨਿਸ ਖਿਡਾਰਨਾ ਵੀਨਸ ਵਿਲੀਅਮਸ ਅਤੇ ਸੇਰੇਨਾ ਵਿਲੀਅਮਸ ਅਤੇ ਜਿਮਨਾਸਟ ਸੀਮੋਨ ਬਾਈਲਸ ਸ਼ਾਮਿਲ ਹੈ।
ਸੇਰੇਨਾ-ਬਾਈਲਸ ਬਾਰੇ ਵੱਡਾ ਖੁਲਾਸਾ
ਨਿਊਜ਼ ਅਜੈਂਸੀ ਸਪੁਤਨਿਕ ਅਨੁਸਾਰ ਹੈਕਿੰਗ ਸਾਈਟ ਨੇ ਕੀਤਾ ਹੈ ਕਿ ਉਸਨੇ ਅਮਰੀਕੀ ਅਥਲੀਟਸ ਨਾਲ ਜੁੜੀਆਂ ਕਈ ਫਾਈਲਸ ਨੂੰ ਹੈਕ ਕੀਤਾ ਹੈ, ਅਤੇ ਇਸਤੋਂ ਬਾਅਦ ਹੀ ਇਸ ਸਨਸਨੀਖੇਜ ਮਾਮਲੇ ਦਾ ਪਤਾ ਲੱਗਾ ਹੈ। ਸਾਈਟ ਨੇ ਇਹ ਵੀ ਦਾਅਵਾ ਕੀਤਾ ਕਿ ਸੇਰੇਨਾ ਵਿਲੀਅਮਸ ਨੂੰ 2010, 2014 ਅਤੇ 2015 'ਚ ਔਕਸੀਕੋਡੋਨ, ਹਾਈਡਰੋਮੋਫਰੇਨ, ਪ੍ਰੇਡਨੀਸੋਨ ਅਤੇ ਮਿਥਾਇਲਪ੍ਰੇਡਨੀਸੋਲੋਨ ਦਵਾਈਆਂ ਲੈਣ ਦੀ ਇਜਾਜਤ ਮਿਲੀ ਸੀ। ਸਾਈਟ ਨੇ ਇਹ ਵੀ ਦਾਅਵਾ ਕੀਤਾ ਕਿ ਬਾਈਲਸ ਤਾਂ ਇੱਕ ਵਾਰ ਡੋਪ ਟੈਸਟ 'ਚ ਫੇਲ ਵੀ ਹੋਈ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਖੇਡਣ ਦਾ ਮੌਕਾ ਦਿੱਤਾ ਗਿਆ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਾਈਲਸ ਨੇ ਕਿਹਾ ਕਿ ਓਹ ਲੰਮੇ ਸਮੇਂ ਤੋਂ ਅਟੈਂਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਯਾਨੀ ਕਿ ਧਿਆਨ 'ਚ ਕਮੀ ਅਤੇ ਸਿੱਖਣ 'ਚ ਆਉਣ ਵਾਲੀ ਪਰੇਸ਼ਾਨੀ ਦੀ ਦਵਾਈ ਲਾਇ ਰਹੀ ਹੈ। ਉਥੇ ਹੀ ਯੂ.ਐਸ.ਏ. ਜਿਮਨਾਸਟਿਕ ਨਾਮ ਦੀ ਸੰਸਥਾ ਨੇ ਕਿਹਾ ਕਿ ਰੀਓ ਓਲੰਪਿਕਸ 'ਚ 4 ਸੋਨ ਤਗਮੇ ਜਿੱਤਣ ਵਾਲੀ ਬਾਈਲਸ ਨੇ ਇਹ ਦਵਾਈਆਂ ਲੈਣ ਲਈ WADA ਤੋਂ ਇਜਾਜਤ ਲਈ ਸੀ।
WADA ਨੇ ਇੱਕ ਬਿਆਨ 'ਚ ਕਿਹਾ ਕਿ ਇਹ ਸਾਈਬਰ ਹਮਲਾ ਵਿਸ਼ਵ ਪਧਰੀ ਐਂਟੀ ਡੋਪਿੰਗ ਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਰੂਸੀ ਸਮਾਚਾਰ ਅਜੈਂਸੀ ਨੇ ਸਰਕਾਰ ਦੇ ਸਪੋਕਸਪਰਸਨ ਦੇ ਹਵਾਲੇ ਤੋਂ ਕਿਹਾ ਕਿ ਇਸ ਹੈਕਿੰਗ 'ਚ ਰੂਸੀ ਸਰਕਾਰ ਜਾਂ ਖੂਫੀਆ ਅਜੈਂਸੀਆਂ ਸ਼ਾਮਿਲ ਨਹੀਂ ਹਨ। ਰੂਸ ਦੇ ਖਿਡਾਰੀ ਰੀਓ ਓਲੰਪਿਕਸ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਖਬਰਾਂ ਸਨ ਕਿ ਸਰਕਾਰ ਦੀ ਹਾਮੀ ਨਾਲ ਰੂਸ ਦੇ ਅਥਲੀਟ ਡੋਪਿੰਗ ਕਰ ਰਹੇ ਸਨ ਅਤੇ ਇਸੇ ਕਾਰਨ ਰੂਸ ਦੇ ਜਾਦਾ ਅਥਲੀਟਾਂ ਨੂੰ ਰੀਓ ਓਲੰਪਿਕਸ ਨਹੀਂ ਮਿਲਿਆ ਸੀ।