ਕੋਹਲੀ ਤੇ ਧੋਨੀ ਕੋਲ ਰਿਕਾਰਡ ਬਣਾਉਣ ਦਾ ਸੁਨਹਿਰੀ ਮੌਕਾ
ਵਿਰਾਟ ਕੋਹਲੀ ਤੋਂ ਪਹਿਲਾਂ ਇਸ ਸੂਚੀ 'ਚ ਸਚਿਨ ਤੇਂਦੁਲਕਰ,ਸੌਰਵ ਗਾਂਗੁਲੀ,ਰਾਹੁਲ ਦ੍ਰਵਿੜ, ਮੁਹੰਮਦ ਅਜਰੁਦੀਨ,ਐਮਐਸ ਧੋਨੀ ਤੇ ਯੁਵਰਾਜ ਸਿੰਘ ਹਨ।
ਧੋਨੀ ਤੋਂ ਇਲਾਵਾ ਵਿਰਾਟ ਕੋਹਲੀ ਕੋਲ ਵੀ ਵੱਡਾ ਮੌਕਾ ਹੈ। ਜੇਕਰ ਕੋਹਲੀ 352 ਦੌੜਾਂ ਬਣਾਉਣ ਵਿਚ ਸਫ਼ਲ ਰਿਹਾ ਤਾਂ ਉਹ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਛੇਵੇਂ ਸਥਾਨ 'ਤੇ ਆ ਜਾਵੇਗਾ।
ਇਸ ਸਮੇਂ ਧੋਨੀ ਤੋਂ ਅੱਗੇ ਇਸ ਸੂਚੀ 'ਚ ਸਚਿਨ ਤੇਂਦੁਲਕਰ,ਸੌਰਵ ਗਾਂਗੁਲੀ,ਰਾਹੁਲ ਦ੍ਰਵਿੜ ਅਤੇ ਮੁਹੰਮਦ ਅਜਰੁਦੀਨ ਹਨ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਜੇਕਰ ਲੜੀ 'ਚ 57 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਮੁਹੰਮਦ ਅਜਰੁਦੀਨ ਨੂੰ ਪਿੱਛੇ ਛੱਡ ਚੌਥੇ ਸਥਾਨ 'ਤੇ ਪਹੁੰਚ ਜਾਵੇਗਾ।
ਇਸ ਦੇ ਨਾਲ ਹੀ ਲੜੀ 'ਚ ਭਾਰਤੀ ਬੱਲੇਬਾਜ਼ਾਂ ਕੋਲ ਦਿੱਗਜਾਂ ਦੇ ਰਿਕਾਰਡ ਤੋੜਨ ਦਾ ਵੀ ਮੌਕਾ ਹੈ।
20 ਤਰੀਕ ਤੋਂ ਸ਼ੁਰੂ ਹੋਣ ਇਸ ਲੜੀ ਦੇ 5 ਮੈਚ ਖੇਡੇ ਜਾਣੇ ਹਨ। ਭਾਰਤ ਇਸ ਲੜੀ ਨੂੰ ਜਿੱਤ ਕੇ ਚੈਂਪੀਅਨ ਟ੍ਰਾਫੀ 'ਚ ਮਿਲੀ ਹਾਰ ਦਾ ਬਦਲਾ ਵੀ ਲੈਣਾ ਚਾਹੇਗੀ।
ਸ਼੍ਰੀਲੰਕਾ ਤੋਂ ਟੈਸਟ ਲੜੀ ਜਿੱਤਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਹੁਣ ਐਤਵਾਰ ਤੋਂ ਸ਼ੁਰੂ ਹੋ ਰਹੀ ਇਕ ਰੋਜ਼ਾ ਲੜੀ 'ਤੇ ਹਨ।