ਪਰਥ - 21 ਸਿਤੰਬਰ ਦਾ ਦਿਨ ਵੈਸਟ ਇੰਡੀਜ਼ ਲਈ ਬੇਹਦ ਖਾਸ ਹੈ। ਅੱਜ ਦਿੱਗਜ ਗੇਂਬਦਾਜ਼ ਕਰਟਲੀ ਐਂਬਰੌਸ, ਬੱਲੇਬਾਜ ਕ੍ਰਿਸ ਗੇਲ ਅਤੇ ਆਲ ਰਾਉਂਡਰ ਲੈਰੀ ਕੰਸਟੈਂਟਾਈਨ ਦਾ ਜਨਮਦਿਨ ਹੈ। ਕਰਟਲੀ ਐਂਬਰੌਸ, ਇਹ ਨਾਮ 90 ਦੇ ਦਹਾਕੇ 'ਚ ਚੰਗੇ ਤੋਂ ਚੰਗੇ ਬੱਲੇਬਾਜ਼ ਦੇ ਹੋਸ਼ ਉੜਾ ਦਿੰਦਾ ਸੀ। ਇਸ ਗੇਂਦਬਾਜ਼ ਦੇ ਸਾਹਮਣੇ ਟਿਕਨਾ ਵੱਡੇ ਤੋਂ ਵੱਡੇ ਬੱਲੇਬਾਜ਼ ਲਈ ਵੀ ਮੁਸ਼ਕਿਲ ਸਾਬਿਤ ਹੁੰਦਾ ਸੀ। ਇਸ ਗੇਂਦਬਾਜ਼ ਦੇ ਕੀਤੇ ਕਮਾਲ ਕ੍ਰਿਕਟ ਇਤਿਹਾਸ 'ਚ ਹਮੇਸ਼ਾ ਦਰਜ ਰਹਿਣਗੇ। ਕਰਟਲੀ ਐਂਬਰੌਸ ਨੇ ਮੈਦਾਨ 'ਤੇ ਕਈ ਵਾਰ ਵਿਰੋਧੀ ਟੀਮਾਂ ਨੂੰ ਧਰਾਸ਼ਾਈ ਕੀਤਾ ਪਰ ਇਸ ਗੇਂਦਬਾਜ਼ ਨੇ ਸਾਲ 1993 'ਚ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਕਿ ਹਰ ਕੋਈ ਹੈਰਾਨ ਰਹਿ ਗਿਆ ਸੀ। 

  

ਐਂਬਰੌਸ ਦਾ ਸਭ ਤੋਂ ਘਾਤਕ ਸਪੈਲ 

 

ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਾਲੇ ਸਾਲ 1993 'ਚ ਖੇਡੀ ਗਈ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਕਰਟਲੀ ਐਂਬਰੌਸ ਨੇ ਆਸਟ੍ਰੇਲੀਆ ਦੀ ਹਾਰ ਦੀ ਨੀਂਹ ਰੱਖੀ। ਐਂਬਰੌਸ ਨੇ 32 ਗੇਂਦਾਂ 'ਚ 1 ਰਨ ਦੇਕੇ 7 ਵਿਕਟ ਹਾਸਿਲ ਕੀਤੇ। ਐਂਬਰੌਸ ਦਾ ਕਮਾਲ ਅਜਿਹਾ ਸੀ ਕਿ ਆਸਟ੍ਰੇਲੀਆ ਦੀ ਟੀਮ 2 ਵਿਕਟਾਂ ਦੇ ਨੁਕਸਾਨ 'ਤੇ 85 ਦੌੜਾਂ ਦੇ ਸਕੋਰ ਤੋਂ 119 ਦੌੜਾਂ 'ਤੇ ਹੀ ਆਲ ਆਉਟ ਹੋ ਗਈ। ਐਂਬਰੌਸ ਨੇ ਆਪਣੇ 18 ਓਵਰਾਂ 'ਚ 25 ਦੌੜਾਂ ਦੇਕੇ 7 ਵਿਕਟ ਹਾਸਿਲ ਕੀਤੇ। ਵੈਸਟ ਇੰਡੀਜ਼ ਨੇ ਇਹ ਮੈਚ ਪਾਰੀ ਅਤੇ 25 ਦੌੜਾਂ ਦੇ ਫਰਕ ਨਾਲ ਜਿੱਤਿਆ। 

  

 

ਐਂਬਰੌਸ ਦੀ ਦਮਦਾਰ ਗੇਂਦਬਾਜ਼ੀ ਨੇ ਪੂਰੀ ਸੀਰੀਜ਼ 'ਚ ਆਸਟ੍ਰੇਲੀਆ ਦੇ ਬੱਲੇਬਾਜਾਂ ਨੂੰ ਪਰੇਸ਼ਾਨ ਕੀਤਾ। ਐਂਬਰੌਸ ਨੂੰ ਮੈਨ ਆਫ ਦ ਮੈਚ ਅਤੇ ਮੈਨ ਆਫ ਦ ਸੀਰੀਜ਼ ਚੁਣਿਆ ਗਿਆ। ਵੈਸਟ ਇੰਡੀਜ਼ ਨੇ 5 ਮੈਚਾਂ ਦੀ ਸੀਰੀਜ਼ 2-1 ਦੇ ਫਰਕ ਨਾਲ ਜਿੱਤੀ ਸੀ। 

  

 

ਐਂਬਰੌਸ ਦਾ ਕਰੀਅਰ ਕਾਮਯਾਬੀਆਂ ਭਰਿਆ ਸੀ ਅਤੇ ਇਸ ਗੇਂਦਬਾਜ਼ ਨੇ ਟੈਸਟ ਮੈਚਾਂ 'ਚ 405 ਅਤੇ ਵਨਡੇ ਮੈਚਾਂ 'ਚ 225 ਵਿਕਟ ਹਾਸਿਲ ਕੀਤੇ।