ਨਵੀਂ ਦਿੱਲੀ - ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੇ ਸ਼ੁੱਕਰਵਾਰ ਨੂੰ ਇੰਡੀਅਨ ਸੁਪਰ ਲੀਗ (ISL) ਦੀ ਫ੍ਰੈਂਚਾਈਜੀ ਐਫ.ਸੀ. ਗੋਆ ਦੀ ਟੀਮ 'ਤੇ ਅਨੁਸ਼ਾਸਨ ਤੋੜਨ ਕਾਰਨ ਕਾਰਵਾਈ ਕੀਤੀ। AIFF ਨੇ ਗੋਆ ਦੀ ਟੀਮ ਦੇ 2 ਖਿਡਾਰੀਆਂ ਨੂੰ ਸਸਪੈਂਡ ਕਰ ਦਿੱਤਾ। ਇਸਤੋਂ ਅਲਾਵਾ ਟੀਮ 'ਤੇ 4.4 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਗੋਆ ਦੇ ਲੁਸੀਆਨੋ ਸਾਬਰੋਸਾ ਅਤੇ ਰਾਫੇਲ ਡੂਮਾਸ ਨੂੰ ਜੁਰਮਾਨੇ ਤੋਂ ਅਲਾਵਾ 2 ਮੈਚਾਂ ਲਈ ਸਸਪੈਂਡ ਕਰ ਦਿੱਤਾ ਗਿਆ।
ਫ੍ਰੈਂਚਾਈਜੀ ਅਤੇ ਉਸਦੇ ਦੋਨੇ ਖਿਡਾਰੀਆਂ ਨੂੰ 8 ਨਵੰਬਰ ਨੂੰ ਕੇਰਲਾ ਬਲਾਸਟਰਸ ਦੇ ਖਿਲਾਫ ਹੋਏ ਮੈਚ 'ਚ ਬੁਰੇ ਵਿਵਹਾਰ ਦਾ ਦੋਸ਼ੀ ਮੰਨਿਆ ਗਿਆ। ਕੇਰਲਾ ਨੇ ਇਸ ਮੈਚ 'ਚ ਆਖਰੀ ਮਿਨਟਾਂ 'ਚ ਗੋਲ ਕਰ ਮੈਚ 2-1 ਨਾਲ ਆਪਣੇ ਨਾਮ ਕਰ ਲਿਆ ਸੀ। ਗੋਆ ਦੀ ਟੀਮ ਇਸ ਮੈਚ ਦੇ ਦੂਜੇ ਹਾਫ 'ਚ ਸਿਰਫ 9 ਖਿਡਾਰੀਆਂ ਨਾਲ ਹੀ ਖੇਡੀ ਸੀ। ਗੋਆ ਦੇ ਖਿਡਾਰੀਆਂ ਨੇ ਮੈਚ 'ਚ ਟੀਮ ਖਿਲਾਫ ਲਏ ਗਏ ਕਈ ਫੈਸਲਿਆਂ ਦਾ ਵਿਰੋਧ ਕੀਤਾ ਸੀ।
ISL ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ 'ਚ ਦੱਸਿਆ ਗਿਆ ਕਿ ਅਨੁਸ਼ਾਸਨ ਕਮੇਟੀ ਨੇ ਐਫ.ਸੀ. ਗੋਆ 'ਤੇ 2.4 ਲੱਖ ਰੁਪਏ ਅਤੇ ਦੁਆਇਆ ਖਿਡਾਰੀਆਂ 'ਤੇ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਗੋਆ ਦੀ ਟੀਮ ਇਸ ਵਾਰ ਦੀ ਲੀਗ 'ਚ 9 ਮੈਚਾਂ 'ਚ 7 ਅੰਕਾਂ ਨਾਲ ਸਭ ਤੋਂ ਥੱਲੇ ਹੈ।