✕
  • ਹੋਮ

ਰਾਸ਼ਟਰਪਤੀ ਹੱਥੋਂ ਖਿਡਾਰੀਆਂ ਦਾ ਸਨਮਾਨ

ਏਬੀਪੀ ਸਾਂਝਾ   |  29 Aug 2016 03:27 PM (IST)
1

2

ਪੰਜਾਬੀ ਯੂਨੀਵਰਸਿਟੀ ਬਣੀ MAKA ਟਰਾਫੀ ਚੈਂਪੀਅਨ - ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪਸ 'ਚ ਦਮਦਾਰ ਪ੍ਰਦਰਸ਼ਨ ਕਰਨ ਅਤੇ ਸਭ ਤੋਂ ਵਧ ਅੰਕ ਜੁਟਾਉਣ ਲਈ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਨੂੰ MAKA ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਨੇ ਕੁਲ 55,000 ਅੰਕਾਂ ਨਾਲ MAKA ਟਰਾਫੀ ਆਪਣੇ ਨਾਮ ਕੀਤੀ। ਇਹ ਲਗਾਤਾਰ ਚੌਥਾ ਮੌਕਾ ਹੈ ਜਦ ਪੰਜਾਬੀ ਯੂਨੀਵਰਸਿਟੀ ਨੇ MAKA ਟਰਾਫੀ ਆਪਣੇ ਨਾਮ ਕੀਤੀ ਹੈ।

3

ਅਵਾਰਡ ਸੈਰੇਮਨੀ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨਮੰਤਰੀ ਨੇ ਪੀ.ਵੀ. ਸਿੰਧੂ, ਦੀਪਾ ਕਰਮਾਕਰ, ਸਾਕਸ਼ੀ ਮਲਿਕ, ਜਿਤੁ ਰਾਏ ਅਤੇ ਕਈ ਹੋਰ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਸੀ।

4

6 ਕੋਚ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ - ਇੱਕ ਪਾਸੇ ਖਿਡਾਰੀਆਂ ਦਾ ਸਨਮਾਨ ਹੋਇਆ ਤਾਂ ਦੂਜੇ ਪਾਸੇ ਕੋਚਿਸ ਨੂੰ ਵੀ ਸਨਮਾਨਿਤ ਕੀਤਾ ਗਿਆ। ਦੀਪਾ ਕਰਮਾਕਰ ਦੇ ਕੋਚ ਬਿਸ਼ਵੇਸਵਰ ਨੰਦੀ, ਵਿਰਾਟ ਕੋਹਲੀ ਦੇ ਕੋਚ ਰਾਜਕੁਮਾਰ ਸ਼ਰਮਾ, ਅਥਲੈਟਿਕ ਕੋਚ ਨਾਗਾਪੁਰੀ ਰਮੇਸ਼, ਮੁੱਕੇਬਾਜ਼ੀ ਕੋਚ ਸਾਗਰ ਮਿਲ ਧਿਆਲ, ਤੈਰਾਕੀ ਕੋਚ ਪਰਦੀਪ ਕੁਮਾਰ ਅਤੇ ਕੁਸ਼ਤੀ ਕੋਚ ਮਹਾਬੀਰ ਸਿੰਘ ਨੂੰ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

5

ਆਮ ਤੌਰ 'ਤੇ ਇਹ ਅਵਾਰਡ 1 ਤੋਂ ਵੱਧ ਖਿਡਾਰੀਆਂ ਨੂੰ ਨਹੀਂ ਦਿੱਤਾ ਜਾਂਦਾ ਪਰ ਜਿਸ ਸਾਲ ਓਲੰਪਿਕਸ ਹੁੰਦੇ ਹਨ ਉਸ ਸਾਲ ਖੇਡ ਰਤਨ ਅਵਾਰਡ 1 ਤੋਂ ਵਧ ਖਿਡਾਰੀਆਂ ਨੂੰ ਦਿੱਤਾ ਜਾ ਸਕਦਾ ਹੈ। ਖੇਡ ਦਿਵਸ 'ਤੇ ਕੁਲ 15 ਖਿਡਾਰੀਆਂ ਨੂੰ ਅਰਜੁਨ ਅਵਾਰਡ, 6 ਕੋਚਿਸ ਨੂੰ ਦ੍ਰੋਣਾਚਾਰਿਆ ਅਵਾਰਡ ਅਤੇ 4 ਖਿਡਾਰੀਆਂ ਨੂੰ ਖੇਡ ਰਤਨ ਅਵਾਰਡ ਨਾਲ ਸਨਮਾਨਿਆ ਗਿਆ।

6

ਸ਼ੂਟਰ ਜੀਤੂ ਰਾਏ ਓਲੰਪਿਕਸ 'ਚ ਜਾਦਾ ਪ੍ਰਭਾਵਿਤ ਨਹੀਂ ਕਰ ਸਕੇ ਪਰ ਇਸ ਦਿੱਗਜ ਸ਼ੂਟਰ ਨੇ ਫਾਈਨਲ 'ਚ ਐਂਟਰੀ ਜਰੂਰ ਕੀਤੀ। ਇਨ੍ਹਾਂ ਚਾਰੇ ਖਿਡਾਰੀਆਂ ਨੂੰ 29 ਅਗਸਤ ਨੂੰ ਖੇਡ ਦਿਵਸ ਮੌਕੇ ਖੇਡ ਰਤਨ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ। 29 ਅਗਸਤ ਨੂੰ ਹਾਕੀ ਲੀਜੈਂਡ ਧਿਆਨ ਚੰਦ ਦਾ ਜਨਮਦਿਨ ਹੁੰਦਾ ਹੈ ਅਤੇ ਇਸੇ ਦਿਨ ਨੂੰ ਭਾਰਤ 'ਚ ਖੇਡ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ।

7

ਦੀਪਾ ਕਰਮਾਕਰ ਨੇ ਜਿਮਨਾਸਟਿਕਸ ਦੇ ਵਾਲਟ ਈਵੈਂਟ 'ਚ ਓਲੰਪਿਕਸ 'ਚ ਚੌਥਾ ਸਥਾਨ ਹਾਸਿਲ ਕੀਤਾ ਸੀ। ਸਾਕਸ਼ੀ ਮਲਿਕ ਨੇ ਰੈਸਲਿੰਗ 'ਚ ਬਰੌਂਜ਼ ਮੈਡਲ ਜਿੱਤ ਕੇ ਇਤਿਹਾਸ ਰਚਿਆ ਅਤੇ ਰੈਸਲਿੰਗ 'ਚ ਓਲੰਪਿਕਸ 'ਚ ਮੈਡਲ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਭਲਵਾਨ ਬਣ ਗਈ। ਪੀ.ਵੀ. ਸਿੰਧੂ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਓਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਣ 'ਚ ਕਾਮਯਾਬ ਹੋਈ ਹੈ।

8

ਇਸਤੋਂ ਅਲਾਵਾ 15 ਖਿਡਾਰੀਆਂ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕ੍ਰਿਕਟਰ ਅਜਿੰਕਿਆ ਰਹਾਣੇ, ਮੁੱਕੇਬਾਜ਼ ਸ਼ਿਵਾ ਥਾਪਾ, ਹਾਕੀ ਖਿਡਾਰੀ ਵੀ.ਆਰ. ਰਘੁਨਾਥ ਅਤੇ ਰਾਨੀ ਰਾਮਪਾਲ, ਲਾਂਗ ਡਿਸਟੈਂਸ ਰਨਰ ਲਲਿਤਾ ਬਾਬਰ ਦਾ ਨਾਮ ਅਰਜੁਨ ਅਵਾਰਡ ਹਾਸਿਲ ਕਰਨ ਵਾਲੇ ਖਿਡਾਰੀਆਂ 'ਚ ਸ਼ਾਮਿਲ ਹੈ।

9

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਮਹਿਲਾ ਭਲਵਾਨ ਸਾਕਸ਼ੀ ਮਲਿਕ, ਜਿਮਨਾਸਟ ਦੀਪਾ ਕਰਮਾਕਰ ਅਤੇ ਸ਼ੂਟਰ ਜੀਤੂ ਰਾਏ ਨੂੰ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ। 25 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇੱਕੋ ਵਾਰ 'ਚ 4 ਭਾਰਤੀ ਖਿਡਾਰੀਆਂ ਨੂੰ ਖੇਡ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

  • ਹੋਮ
  • ਖੇਡਾਂ
  • ਰਾਸ਼ਟਰਪਤੀ ਹੱਥੋਂ ਖਿਡਾਰੀਆਂ ਦਾ ਸਨਮਾਨ
About us | Advertisement| Privacy policy
© Copyright@2026.ABP Network Private Limited. All rights reserved.