ਸਿੰਧੂ-ਸਾਕਸ਼ੀ ਬਾਰੇ ਮੰਤਰੀ ਸਾਬ ਕੀ ਕਹਿ ਬੈਠੇ ?
ਉਨ੍ਹਾਂ ਨੂੰ ਰੀਓ ਓਲੰਪਿਕਸ ਤੋਂ ਵਾਪਿਸ ਭੇਜਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ।
ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਨੇ ਗਲਤੀ ਨਾਲ ਰੀਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਲਵਾਨ ਸਾਕਸ਼ੀ ਮਲਿਕ ਨੂੰ ਗੋਲਡ ਮੈਡਲਿਸਟ ਦਸ ਦਿੱਤਾ।
ਖੇਡ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜਾਕ ਵੀ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਨਿੰਦਾ ਵੀ ਹੋ ਰਹੀ ਹੈ।
Sakshi Malik
ਦਰਅਸਲ ਐਤਵਾਰ ਨੂੰ ਪ੍ਰਧਾਨਮੰਤਰੀ ਨਰੇਂਦਰ ਮੋਦੀ ਇਨ੍ਹਾਂ ਦੋਨੇ ਖਿਡਾਰਨਾ ਦੇ ਨਾਲ-ਨਾਲ ਦੀਪਾ ਕਰਮਾਕਰ ਅਤੇ ਕੁਝ ਹੋ ਖਿਡਾਰੀਆਂ ਨੂੰ ਮਿਲੇ ਸਨ। ਇਸੇ ਬਾਰੇ ਵਿਜੈ ਗੋਇਲ ਜਾਣਕਾਰੀ ਦੇਣਾ ਚਾਹੁੰਦੇ ਸਨ।
ਖਾਸ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਨਹੀਂ ਜਦ ਖੇਡ ਮੰਤਰੀ ਵਿਵਾਦਾਂ 'ਚ ਘਿਰੇ ਹਨ। ਇਸਤੋਂ ਪਹਿਲਾਂ ਰੀਓ ਓਲੰਪਿਕਸ ਦੌਰਾਨ ਖੇਡ ਮੰਤਰੀ ਅਤੇ ਉਨ੍ਹਾਂ ਦੇ ਸਟਾਫ 'ਤੇ ਗੁੱਸੇ ਨਾਲ ਗੱਲ ਕਰਨ ਦੇ ਅਤੇ ਰੀਓ ਓਲੰਪਿਕਸ ਦੇ ਅਧਿਕਾਰੀਆਂ ਨਾਲ ਗਲਤ ਵਿਵਹਾਰ ਕਰਨ ਦੇ ਆਰੋਪ ਵੀ ਲੱਗੇ ਸਨ।
Sakshi Malik
ਮੰਤਰੀ ਸਾਬ ਨੇ ਇਹ ਕਹਿ ਕੇ ਪੱਲਾ ਤਾਂ ਝਾੜ ਲਿਆ ਕਿ ਉਨ੍ਹਾਂ ਦੀ ਜੁਬਾਨ ਫਿਸਲ ਗਈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਦੇਸ਼ ਦੇ ਖੇਡ ਮੰਤਰੀ ਨੂੰ ਅਜਿਹੀ ਗਲਤੀ ਹੋ ਕਿਵੇਂ ਸਕਦੀ ਹੈ।
ਵਿਜੈ ਗੋਇਲ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ 'ਪ੍ਰਧਾਨਮੰਤਰੀ ਨੇ ਅੱਜ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਜਿਸ 'ਚ ਰੀਓ ਓਲੰਪਿਕਸ ਦੀ ਗੋਲਡ ਮੈਡਲਿਸਟ ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਵੀ ਸ਼ਾਮਿਲ ਸਨ।'
ਹਾਲਾਂਕਿ ਇਸਤੇ ਵਿਜੈ ਗੋਇਲ ਨੇ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਅਜਿਹਾ ਉਨ੍ਹਾਂ ਨੇ ਜਾਣ-ਬੁਝ ਕੇ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਓਹ ਅਜਿਹਾ ਗਲਤੀ ਤੋਂ ਕਹਿ ਬੈਠੇ ਅਤੇ ਲੋਕਾਂ ਨੂੰ ਇਸਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ।
PV Sindhu