ਯੁਵਰਾਜ ਤੇ ਜਡੇਜਾ ਤੋਂ ਬਾਅਦ ਹੁਣ ਇਸ ਕ੍ਰਿਕੇਟਰ ਨੇ ਜੜੇ 6 ਗੇਂਦਾਂ 'ਚ 6 ਛੱਕੇ
28 ਸਾਲ ਦੇ ਪ੍ਰਸੋਨਜੀਤ ਨੇ 38ਵਾਂ ਓਵਰ ਪਾਉਣ ਆਏ ਤੇਜ਼ ਗੇਂਦਬਾਜ਼ ਸਾਇਨ ਭੱਟਾਚਾਰਿਆ ਦੇ ਓਵਰ ਵਿੱਚ ਜ਼ਬਰਦਸਤ 6 ਛੱਕੇ ਜੜ ਦਿੱਤੇ। ਇਸ ਦੌਰਾਨ ਉਸ ਨੇ 96 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਸਹਾਇਤਾ ਨਾਲ ਭਵਾਨੀਪੁਰ ਕਲੱਬ ਨੇ ਤੈਅ ਕੀਤੇ ਗਏ 38 ਓਵਰਾਂ ਵਿੱਚ 293 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਵਿਰੋਧੀ ਟੀਮ 109 ਦੌੜਾਂ 'ਤੇ ਹੀ ਸਿਮਟ ਗਈ।
ਭਵਾਨੀਪੁਰ ਕਲੱਬ ਵੱਲੋਂ ਖੇਡਣ ਵਾਲੇ ਪ੍ਰਸੋਨਜੀਤ ਨੇਤਾਜੀ ਸੁਭਾਸ਼ ਇੰਸਟੀਚਿਊਟ ਵਿਰੁੱਧ ਬੰਗਾਲ ਕ੍ਰਿਕਟ ਸੰਘ (ਕੈਬ) ਦੇ ਪਹਿਲੀ ਸ਼੍ਰੇਣੀ ਦੇ ਸੀਨੀਅਰ ਨੌਕਆਊਟ ਟੂਰਨਾਮੈਂਟ ਦੇ ਗਰੁੱਪ ਭਾਗ ਦੇ ਮੈਚ ਦੌਰਾਨ 1 ਓਵਰ ਵਿੱਚ 6 ਛੱਕੇ ਮਾਰਨ ਦਾ ਕਾਰਨਾਮਾ ਕਰ ਦਿੱਤਾ।
ਇਸ ਤੋਂ ਬਾਅਦ ਬੰਗਾਰ ਦੇ ਕ੍ਰਿਕੇਟਰ ਪ੍ਰਸੇਨਜੀਤ ਦਾਸ ਨੇ ਵੀ ਇਹ ਕਾਰਨਾਮਾ ਕਰ ਵਿਖਾਇਆ।
ਹਾਲ ਹੀ ਵਿੱਚ ਆਲਰਾਊਂਡਰ ਰਵਿੰਦਰ ਜਡੇਜਾ ਨੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਜ਼ਿਲ੍ਹਾ ਪੱਧਰੀ ਟੀ-20 ਮੁਕਾਬਲੇ ਵਿੱਚ ਇੱਕ ਓਵਰ ਦੌਰਾਨ ਛੇ ਛੱਕੇ ਮਾਰਨ ਦਾ ਕਾਰਨਾਮਾ ਕਰ ਵਿਖਆਇਆ।
ਗਿੱਬਜ਼ ਤੋਂ ਬਾਅਦ ਜੋ ਮੌਜੂਦਾ ਪੀੜ੍ਹੀ ਨੂੰ ਸਭ ਤੋਂ ਯਾਦ ਹੈ, ਉਹ ਹੈ, ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਵੱਲੋਂ 2007 ਦੇ ਵਿਸ਼ਵ ਟੀ-20 ਵਿੱਚ ਕੀਤਾ ਗਿਆ ਕਾਰਨਾਮਾ। ਜਦੋਂ ਯੁਵਰਾਜ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰੌਡ ਦੇ ਓਵਰ ਵਿੱਚ ਇਤਿਹਾਸ ਰਚ ਦਿੱਤਾ ਸੀ।
ਕ੍ਰਿਕਟ ਜਗਤ ਵਿੱਚ ਇੱਕ ਸਮਾਂ ਇਹੋ ਜਿਹਾ ਸੀ ਕਿ ਇੱਕ ਓਵਰ ਵਿੱਚ 6 ਛੱਕੇ ਮਾਰਨਾ ਕਾਲਪਨਿਕ ਜਾਪਦਾ ਸੀ। ਵੈਸਟਇੰਡੀਜ਼ ਦੇ ਮਹਾਨ ਕ੍ਰਿਕੇਟਰ ਸਰ ਗੈਰੀ ਸੋਬਰਸ ਨੇ 1968 ਵਿੱਚ ਇਹ ਕਾਰਨਾਮਾ ਸੱਚ ਕਰ ਵਿਖਾਇਆ। ਇਸ ਤੋਂ ਕਈ ਸਾਲਾਂ ਬਾਅਦ ਰਵੀ ਸ਼ਾਸ਼ਤਰੀ ਤੇ ਫਿਰ ਹਰਸ਼ਲ ਗਿੱਬਜ਼ ਨੇ ਆਪਣੇ ਨਾਂ ਇਸ ਸੂਚੀ ਵਿੱਚ ਦਰਜ ਕਰਵਾਏ।