ਸਾਇਨਾ, ਸਿੰਧੂ ਨੇ ਕੀਤਾ ਕਮਾਲ
Hockey : ਭਾਰਤੀ ਮਹਿਲਾ ਹਾਕੀ ਟੀਮ ਨੇ ਫਿਰ ਨਿਰਾਸ਼ ਕੀਤਾ। ਮਹਿਲਾ ਟੀਮ ਨੇ ਅਮਰੀਕਾ ਖਿਲਾਫ ਖੇਡੇ ਮੈਚ 'ਚ 0-3 ਨਾਲ ਹਾਰ ਦਾ ਸਾਹਮਣਾ ਕੀਤਾ। ਇਸ ਮੈਚ 'ਚ ਭਾਰਤ ਨੂੰ ਜਿੱਤ ਦਾ ਦਾਵੇਦਾਰ ਮੰਨਿਆ ਜਾ ਰਿਹਾ ਸੀ ਪਰ ਮੈਦਾਨ 'ਤੇ ਨਹੀਂ ਚੱਲਿਆ ਟੀਮ ਦਾ ਜਲਵਾ।
Archery : ਬੌਂਬਾਇਲਾ ਲੈਸ਼ਰਾਮ ਦੇਵੀ ਨੂੰ ਪ੍ਰੀਕੁਆਟਰਫਾਈਨਲ ਮੈਚ 'ਚ ਮਿਲੀ ਹਾਰ। ਮੈਕਸੀਕੋ ਦੀ ਐਲੀਜੈਂਡਰਾ ਵਲੈਂਸੀਆ ਨੇ 6-2 ਦੇ ਫਰਕ ਨਾਲ ਭਾਰਤੀ ਆਰਚਰ ਨੂੰ ਹਰਾਇਆ।
Archery : ਦੀਪਿਕਾ ਕੁਮਾਰੀ ਮੈਡਲ ਜਿੱਤਣ 'ਚ ਰਹੀ ਨਾਕਾਮ, ਪ੍ਰੀਕੁਆਟਰਫਾਈਨਲ 'ਚ ਚੀਨੀ ਤੇਈਪੇਈ ਦੀ ਤਾਨ ਯਾ ਤਿੰਗ ਤੋਂ 0-6 ਨਾਲ ਹਾਰੀ।
Badminton : ਭਾਰਤ ਦੇ ਰੈੱਡੀ-ਅਤਰੀ ਦੀ ਜੋੜੀ ਨੇ ਹਾਰ ਨਾਲ ਕੀਤਾ ਓਲੰਪਿਕਸ ਦਾ ਆਗਾਜ਼, ਪਹਿਲੇ ਮੈਚ 'ਚ ਇੰਡੋਨੇਸ਼ੀਆ ਦੀ ਜੋੜੀ ਤੋਂ ਸਿੱਧੇ ਸੈਟਾਂ 'ਚ ਹਾਰੇ ਮੈਚ।
Badminton : ਸਟਾਰ ਮਹਿਲਾ ਖਿਡਾਰਨ ਪੀ.ਵੀ. ਸਿੰਧੂ ਨੇ ਓਲੰਪਿਕਸ 'ਚ ਜੇਤੂ ਸ਼ੁਰੂਆਤ ਕੀਤੀ। ਪੀ.ਵੀ. ਸਿੰਧੂ ਨੇ ਹੰਗਰੀ ਦੀ ਲੌਰਾ ਸਾਰੋਸੀ ਨੂੰ ਸਿੱਧੇ ਸੈਟਾਂ 'ਚ 21-8, 21-9 ਦੇ ਫਰਕ ਨਾਲ ਮਾਤ ਦਿੱਤੀ। ਅਗਲੇ ਮੈਚ 'ਚ ਕੈਨੇਡਾ ਦੀ ਮਿਸ਼ੇਲ ਲੀ ਨਾਲ ਹੋਵੇਗੀ ਸਿੰਧੂ ਦੀ ਟੱਕਰ।
Badminton : ਮਹਿਲਾ ਡਬਲਸ ਮੈਚ 'ਚ ਭਾਰਤ ਦੇ ਹੱਥ ਲੱਗੀ ਨਾਕਾਮੀ, ਜਵਾਲਾ ਗੁੱਟਾ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਪਹਿਲੇ ਮੈਚ 'ਚ ਹਾਰੀ। ਜਾਪਾਨ ਦੀ ਜੋੜੀ ਨੇ ਭਾਰਤ ਨੂੰ ਸਿੱਧੇ ਸੈਟਾਂ 'ਚ ਮਾਤ ਦਿੱਤੀ।
Hockey : ਭਾਰਤ ਅਤੇ ਨੀਦਰਲੈਂਡਸ ਵਿਚਾਲੇ ਹੋਏ ਮੈਚ 'ਚ ਭਾਰਤ ਲਈ ਵੀ.ਆਰ. ਰਘੁਨਾਥ ਨੇ ਕੀਤਾ ਇਕਲੌਤਾ ਗੋਲ। ਪੈਨਲਟੀ ਕਾਰਨਰ ਨੂੰ ਕੀਤਾ ਗੋਲ 'ਚ ਤਬਦੀਲ। ਨੀਦਰਲੈਂਡਸ ਦੀ ਟੀਮ ਲਈ ਰੌਜਰ ਹੌਫਮੈਨ ਅਤੇ ਮਿੰਕ ਵੈਨ ਡਰ ਵੀਰਡਨ ਨੇ ਕੀਤਾ 1-1 ਗੋਲ।
Hockey : ਭਾਰਤ ਅਤੇ ਨੀਦਰਲੈਂਡਸ ਵਿਚਾਲੇ ਜਬਰਦਸਤ ਟੱਕਰ। ਮੈਚ 'ਚ ਭਾਰਤੀ ਟੀਮ ਨੇ ਵਿਖਾਇਆ ਦਮ ਪਰ ਟੀਮ ਜਿੱਤ ਦਰਜ ਕਰਨ 'ਚ ਨਾਕਾਮ ਰਹੀ। ਨੀਦਰਲੈਂਡਸ ਨੇ ਮੈਚ 2-1 ਦੇ ਫਰਕ ਨਾਲ ਜਿੱਤਿਆ।
ਵੀਰਵਾਰ ਦੇ ਰਿਜ਼ਲਟਸ
Badminton : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨਹਿਵਾਲ ਨੇ ਰੀਓ 'ਚ ਕੀਤਾ ਜੇਤੂ ਆਗਾਜ਼। ਪਹਿਲੇ ਮੈਚ 'ਚ ਸਾਇਨਾ ਨੇ ਬ੍ਰਾਜ਼ੀਲ ਦੀ ਲੋਹਾਇਨੇ ਵੈਸਿੰਟੇ ਨੂੰ ਸਿੱਧੇ ਸੈਟਾਂ 'ਚ ਮਾਤ ਦਿੱਤੀ।
Badminton : ਸਾਇਨਾ ਨੇ ਵੈਸਿੰਟੇ ਖਿਲਾਫ ਖੇਡੇ ਮੈਚ 'ਚ 21-17, 21-17 ਦੇ ਫਰਕ ਨਾਲ ਬਾਜ਼ੀ ਮਾਰੀ। ਇਸ ਜਿੱਤ ਦੇ ਨਾਲ ਹੀ ਲੰਡਨ ਓਲੰਪਿਕਸ ਦੀ ਬਰੌਂਜ਼ ਮੈਡਲਿਸਟ ਨੇ ਰੀਓ 'ਚ ਵੀ ਮੈਡਲ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ।
Tennis : ਸੈਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਨੇ ਮਿਕਸਡ ਡਬਲਸ ਮੈਚ 'ਚ ਆਸਟ੍ਰੇਲੀਆ ਦੀ ਸਮੰਥਾ ਸਟੋਸਰ ਅਤੇ ਜੌਨ ਪੀਅਰਸ ਦੀ ਜੋੜੀ ਨੂੰ ਸਿੱਧੇ ਸੈਟਾਂ 'ਚ 7-5, 6-4 ਦੇ ਫਰਕ ਨਾਲ ਮਾਤ ਦਿੱਤੀ।
ਰੀਓ ਓਲੰਪਿਕਸ 'ਚ ਵੀਰਵਾਰ ਦਾ ਦਿਨ ਭਾਰਤ ਲਈ ਥੋੜੀ ਖੁਸ਼ੀ ਅਤੇ ਥੋੜਾ ਗਮ ਲੈਕੇ ਆਇਆ। ਵੀਰਵਾਰ ਦੇ ਦਿਨ ਭਾਰਤ ਨੂੰ ਬੈਡਮਿੰਟਨ ਅਤੇ ਟੈਨਿਸ ਦੀ ਖੇਡ 'ਚ ਪਹਿਲੀ ਕਾਮਯਾਬੀ ਹਾਸਿਲ ਹੋਈ। ਦੋਨੇ ਹੀ ਖੇਡਾਂ 'ਚ ਭਾਰਤ ਨੂੰ ਦਿੱਗਜ ਖਿਡਾਰਨਾ ਨੇ ਜੇਤੂ ਸ਼ੁਰੂਆਤ ਦਿੱਤੀ। ਇੱਕ ਪਾਸੇ ਸਾਇਨਾ ਅਤੇ ਪੀ.ਵੀ. ਸਿੰਧੂ ਨੇ ਸਿੰਗਲਸ ਮੁਕਾਬਲੇ ਜਿੱਤੇ ਅਤੇ ਦੂਜੇ ਪਾਸੇ ਸਾਨੀਆ ਨੇ ਬੋਪੰਨਾ ਨਾਲ ਮਿਲਕੇ ਮਿਕਸਡ ਡਬਲਸ ਮੈਚ 'ਚ ਜਿੱਤ ਦਰਜ ਕੀਤੀ।
Tennis : ਟੈਨਿਸ 'ਚ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋਡੀ ਨੇ ਮਿਲਕੇ ਭਾਰਤ ਨੂੰ ਪਹਿਲੀ ਕਾਮਯਾਬੀ ਹਾਸਿਲ ਕਰਵਾਈ ਹੈ। ਦੋਨਾ ਨੇ ਮਿਲਕੇ ਆਪਣਾ ਮਿਕਸਡ ਡਲਬਸ ਮੁਕਾਬਲਾ ਜਿੱਤ ਕੇ ਕੁਆਟਰਫਾਈਨਲ ਮੈਚ 'ਚ ਐਂਟਰੀ ਕਰ ਲਈ ਹੈ।
Boxing : ਭਾਰਤ ਨੂੰ ਮੁੱਕੇਬਾਜ਼ੀ 'ਚ ਮਿਲੀ ਪਹਿਲੀ ਹਾਰ, 56kg ਭਾਰਵਰਗ 'ਚ ਸ਼ਿਵਾ ਥਾਪਾ ਪਹਿਲੇ ਦੌਰ ਦਾ ਮੈਚ ਹਾਰ ਕਰ ਟੂਰਨਾਮੈਂਟ ਤੋਂ ਬਾਹਰ ਹੋ ਗਏ।
Boxing : ਕਿਊਬਾ ਦੇ ਦਿੱਗਜ ਮੁੱਕੇਬਾਜ਼ ਰੌਬਿਸੇ ਰਾਮੀਰੇਜ਼ ਨੇ ਭਾਰਤ ਦੇ ਸ਼ਿਵਾ ਥਾਪਾ ਨੂੰ ਇੱਕ ਤਰਫਾ ਅੰਦਾਜ਼ 'ਚ 3-0 ਨਾਲ ਮਾਤ ਦਿੱਤੀ।