ਕਿਸੇ ਨੂੰ ਹਰਾਉਣਾ ਨਹੀਂ ਸੀ, ਇਕੱਲੀ ਭੱਜੀ ਅਮਰੀਕਨ ਟੀਮ

ਰੀਓ ਓਲੰਪਿਕਸ 'ਚ ਇੱਕ ਤੋਂ ਵਧ ਕੇ ਇੱਕ ਕਾਰਨਾਮੇ ਵੇਖਣ ਨੂੰ ਮਿਲ ਰਹੇ ਹਨ। ਵੀਰਵਾਰ ਦੇ ਦਿਨ ਦਾ ਸਭ ਤੋਂ ਵੱਡਾ ਕਾਰਨਾਮਾ ਬੋਲਟ ਨੇ ਕੀਤਾ ਜਦ ਇਸ ਦਿੱਗਜ ਖਿਡਾਰੀ ਨੇ 200 ਮੀਟਰ ਦੌੜ 'ਚ ਬਾਜ਼ੀ ਮਾਰੀ। ਪਰ ਇਸੇ ਦਿਨ ਇੱਕ ਹੋਰ ਅਨੋਖਾ ਕਾਰਨਾਮਾ ਹੋਇਆ।
ਅਮਰੀਕਾ ਨੇ ਕੀਤੀ ਅਪੀਲ
ਅਮਰੀਕਾ ਦੀਆਂ ਦੋਨੇ ਰਨਰਸ ਖੜੀਆਂ ਇੱਕ-ਦੂਜੇ ਨੂੰ ਦੇਖ ਰਹੀਆਂ ਸਨ। ਲੰਡਨ ਓਲੰਪਿਕਸ ਦੀ ਗੋਲਡ ਮੈਡਲਿਸਟ ਟੀਮ 'ਤੇ ਫਾਈਨਲ 'ਚ ਐਂਟਰੀ ਕਰਨ 'ਚ ਨਾਕਾਮ ਹੋਣ ਦਾ ਦੁੱਖ ਸਾਫ ਨਜਰ ਆ ਰਿਹਾ ਸੀ। ਅਮਰੀਕਾ ਦੀ ਰਨਰਸ ਨੇ ਫਿਰ ਵੀ ਬੈਟਨ ਚੁੱਕਿਆ ਅਤੇ ਦੌੜ ਪੂਰੀ ਕੀਤੀ। ਪਰ ਅਜੇ ਟਵਿਸਟ ਬਾਕੀ ਸੀ।
ਇਸ ਸ਼ਰਮਨਾਕ ਗਲਤੀ ਤੋਂ ਬਾਅਦ ਅਮਰੀਕਾ ਦੀ ਟੀਮ ਨੇ ਅਪੀਲ ਕੀਤੀ ਅਤੇ ਰੀਵਿਊ ਮੰਗਿਆ। ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਦੂਜੀ ਰਨਰ ਕਾਰਨ ਫਿਲਿਕਸ ਦੀ ਦੌੜ 'ਚ ਅੜਿੱਕਾ ਪਿਆ ਸੀ ਜਿਸ ਕਾਰਨ ਟੀਮ ਨਾਲ ਅਜਿਹਾ ਹੋਇਆ। ਰੀਪਲੇ ਵੇਖਣ ਤੋਂ ਬਾਅਦ ਅਮਰੀਕਾ ਦੀ ਟੀਮ ਦਾ ਰੀਵਿਊ ਸਹੀ ਸਾਬਿਤ ਹੋਇਆ ਅਤੇ ਅਮਰੀਕਾ ਦੀਆਂ ਰਨਰਸ ਨੂੰ ਭੱਜਣ ਦਾ ਇੱਕ ਹੋਰ ਮੌਕਾ ਮਿਲਿਆ। ਫਾਈਨਲ ਲਈ ਕੁਆਲੀਫਾਈ ਕਰਨ ਲਈ ਅਮਰੀਕਾ ਦੀ ਟੀਮ ਨੂੰ 42.70 ਸੈਕਿੰਡਸ ਦੇ ਵਿਚਾਲੇ ਦੌੜ ਪੂਰੀ ਕਰਨ ਦੀ ਲੋੜ ਸੀ।
ਅਮਰੀਕਾ ਤੋਂ ਹੀਟਸ 'ਚ ਹੋਈ ਗਲਤੀ
ਸਟੇਡੀਅਮ 'ਚ ਕੋਈ ਰੌਲਾ ਨਹੀਂ ਸੀ, ਅਤੇ ਅਮਰੀਕਾ ਦੀ ਟੀਮ ਦੇ ਸਾਹਮਣੇ ਇੱਕੋ ਟੀਚਾ ਸੀ, ਫਾਈਨਲ 'ਚ ਐਂਟਰੀ ਕਰਨਾ। ਇਸ ਵਾਰ ਅਮਰੀਕਾ ਦੀਆਂ ਰਨਰਸ ਖੂਬ ਭੱਜੀਆਂ ਅਤੇ ਦੌੜ 41.77 ਸੈਕਿੰਡਸ 'ਚ ਪੂਰੀ ਕਰ ਲਈ। ਬਲਕਿ ਅਮਰੀਕਾ ਨੇ ਸਭ ਤੋਂ ਬੈਸਟ ਕੁਆਲੀਫਾਇੰਗ ਟਾਈਮ ਦੇ ਦਿੱਤਾ ਸੀ। ਅਮਰੀਕਾ ਦੇ ਇਸ ਟਾਈਮ ਤੋਂ ਬਾਅਦ ਫਾਈਨਲ 'ਚ 8ਵੇਂ ਨੰਬਰ 'ਤੇ ਕੁਆਲੀਫਾਈ ਕਰਨ ਵਾਲੀ ਚੀਨ ਦੀ ਟੀਮ ਫਾਈਨਲ ਤੋਂ ਬਾਹਰ ਹੋ ਗਈ। ਇਸ ਦੌੜ ਦਾ ਫਾਈਨਲ ਹੁਣ ਹੋਰ ਵੀ ਦਿਲਚਸਪ ਹੋ ਜਾਵੇਗਾ।
ਅਮਰੀਕਾ ਦੀ 4 ਗੁਨਾ 100 ਮੀਟਰ ਰਿਲੇ ਦੀ ਟੀਮ ਟਰੈਕ 'ਤੇ ਇਕੱਲਿਆਂ ਭਜਦੀ ਨਜਰ ਆਈ। ਨਾਲ ਕੋਈ ਭੱਜ ਨਹੀਂ ਰਿਹਾ ਸੀ ਪਰ ਇਹ ਦੌੜ ਫਿਰ ਵੀ ਜਿੱਤਣੀ ਜਰੂਰੀ ਸੀ। ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਆਖਿਰ ਇਹ ਸਭ ਕਿਉਂ ਹੋ ਰਿਹਾ ਸੀ ?
ਅਮਰੀਕਾ ਦੀ ਮਹਿਲਾ ਰਿਲੇ ਟੀਮ 4 ਗੁਨਾ 100 ਮੀਟਰ ਦੌੜ ਦੇ ਫਾਈਨਲ ਲਈ ਕੁਆਲੀਫਾਈ ਕਰਨ ਲਈ ਦੂਜੀ ਹੀਟ 'ਚ ਦਾਵੇਦਾਰੀ ਪੇਸ਼ ਕਰ ਰਹੀ ਸੀ। ਇਸ ਹੀਟ 'ਚ ਅਮਰੀਕਾ ਨੇ ਦਮਦਾਰ ਸ਼ੁਰੂਆਤ ਕੀਤੀ। ਪਰ ਜਦ ਐਲੀਸਨ ਫੀਨਿਕਸ ਨੇ ਇੰਗਲਿਸ਼ ਗਾਰਡਨਰ ਨੂੰ ਬੈਟਨ ਪਾਸ ਕਰਨਾ ਸੀ ਤਾਂ ਇਸ ਜੋੜੀ ਤੋਂ ਗਲਤੀ ਹੋਈ। ਜਦ ਤਕ ਇੰਗਲਿਸ਼ ਗਾਰਡਨਰ ਨੂੰ ਅਹਿਸਾਸ ਹੋਇਆ ਕਿ ਕੁਝ ਗੜਬੜ ਹੈ ਤਾਂ ਉਸ ਵੇਲੇ ਤਕ ਬੈਟਨ ਜ਼ਮੀਨ 'ਤੇ ਡਿੱਗਿਆ ਹੋਇਆ ਸੀ।
ਰੀਓ ਓਲੰਪਿਕਸ 'ਚ ਇੱਕ ਤੋਂ ਵਧ ਕੇ ਇੱਕ ਕਾਰਨਾਮੇ ਵੇਖਣ ਨੂੰ ਮਿਲ ਰਹੇ ਹਨ। ਵੀਰਵਾਰ ਦੇ ਦਿਨ ਦਾ ਸਭ ਤੋਂ ਵੱਡਾ ਕਾਰਨਾਮਾ ਬੋਲਟ ਨੇ ਕੀਤਾ ਜਦ ਇਸ ਦਿੱਗਜ ਖਿਡਾਰੀ ਨੇ 200 ਮੀਟਰ ਦੌੜ 'ਚ ਬਾਜ਼ੀ ਮਾਰੀ। ਪਰ ਇਸੇ ਦਿਨ ਇੱਕ ਹੋਰ ਅਨੋਖਾ ਕਾਰਨਾਮਾ ਹੋਇਆ।