ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਇਰੌਨ ਫਿੰਚ ਦਾ ਕਹਿਣਾ ਹੈ ਕਿ ਕੁਲਦੀਪ ਯਾਦਵ ਦਾ ਸਾਹਮਣਾ ਕਰਦੇ ਸਮੇਂ ਉਸ ਦਾ ਧਿਆਨ ਭਟਕ ਗਿਆ ਸੀ। ਇਸ ਲਈ ਉਹ ਆਊਟ ਹੋ ਗਿਆ। ਤਿੰਨ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੈਚ 'ਚ ਫਿੰਚ ਦੇ ਆਊਟ ਹੁੰਦਿਆਂ ਹੀ ਆਸਟ੍ਰੇਲੀਆ ਦੀ ਪਾਰੀ ਬਿਖਰ ਗਈ ਤੇ ਭਾਰਤ ਨੇ ਇਹ ਮੈਚ ਡਕਵਰਥ ਲੁਈਸ ਰਾਹੀਂ ਨੌ ਵਿਕਟਾਂ ਨਾਲ ਜਿੱਤ ਲਿਆ। ਇੱਕ ਰੋਜ਼ਾ ਲੜੀ ਦੀ ਤਰ੍ਹਾਂ ਫਿੰਚ ਟੀ-20 'ਚ ਵੀ ਲੈਅ 'ਚ ਨਜ਼ਰ ਆਇਆ। ਉਸ ਨੇ ਮੈਚ 'ਚ 42 ਦੌੜਾਂ 'ਤੇ ਆਊਟ ਹੋਣ ਤੋਂ ਪਹਿਲਾਂ ਪੰਜ ਵਾਰ ਸਵੀਪ ਸ਼ਾਟ ਖੇਡਿਆ ਸੀ ਪਰ ਯਾਦਵ ਦੀ ਇਹ ਫੁੱਲ ਲੈਂਥ ਗੇਂਦ 'ਤੇ ਉਹ ਖੁੰਝ ਗਿਆ ਤੇ ਬੋਲਡ ਹੋ ਗਿਆ। ਫਿੰਚ ਨੇ ਕਿਹਾ ਮੈਨੂੰ ਲੱਗਾ ਕਿ ਇੱਥੇ ਸਵੀਪ ਕਰਨਾ ਇੱਕ ਸੁਰੱਖਿਅਤ ਵਿਕਲਪ ਹੈ ਇਸ ਨਾਲ ਮੈਂ ਸਟ੍ਰਾਈਕ ਤੋਂ ਹਟ ਸਕਦਾ ਸੀ ਅਤੇ ਖਾਲੀ ਥਾਂ 'ਚ ਖੇਡ ਗੇਂਦ ਸੀਮਾ ਤੋਂ ਪਾਰ ਭੇਜ ਸਕਦਾ ਸੀ। ਉਸ ਨੇ ਕਿਹਾ ਕਿ ਜਿਸ ਗੇਂਦ ਨੂੰ ਜਿਸ ਗੇਂਦ 'ਤੇ ਮੈਂ ਆਊਟ ਹੋਇਆ ਉਸ ਨੂੰ ਪਹਿਲਾਂ ਸਵੀਪ ਕਰਨਾ ਚਾਹੁੰਦਾ ਸੀ ਪਰ ਗੇਂਦ ਨੂੰ ਲੈਗ 'ਚ ਚਿਪ ਕਰਨ ਦੀ ਕੋਸ਼ਿਸ਼ 'ਚ ਆਊਟ ਹੋ ਗਿਆ।