ਮੁਰਤਜ਼ਾ ਨੇ ਮੈਸੀ ਨੂੰ ਪਾਈ ਜੱਫੀ
ਕਤਰ 2022 ਵਿਸ਼ਵ ਕਪ ਪ੍ਰਬੰਧਕਾਂ ਨੇ ਇਨ੍ਹਾਂ ਦੋਨਾ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ 'ਓਹ ਤਸਵੀਰ ਜਿਸਨੂੰ ਦੁਨੀਆ ਵੇਖਣਾ ਚਾਹੁੰਦੀ ਹੈ। 6 ਸਾਲ ਦੇ ਬੱਚੇ ਦਾ ਆਪਣੇ ਆਦਰਸ਼ ਖਿਡਾਰੀ ਮੈਸੀ ਨੂੰ ਮਿਲਣ ਦਾ ਸੁਪਨਾ ਆਖਿਰ ਪੂਰਾ ਹੋ ਗਿਆ।'
ਕਾਬੁਲ ਦੇ ਦਖਣੀ ਪੱਛਮ ਸਥਿਤ ਗਜਨੀ ਦਾ ਰਹਿਣ ਵਾਲਾ 6 ਸਾਲ ਦਾ ਮੁਰਤਜ਼ਾ ਐਹਮਦੀ ਦੋਹਾ ਦੇ ਅਲ ਗਰਾਫਾ ਸਟੇਡੀਅਮ 'ਚ ਅਰਜਨਟੀਨੀ ਸੁਪਰਸਟਾਰ ਮੈਸੀ ਨੂੰ ਮਿਲੇ।
ਇਹ ਤਸਵੀਰ ਕਾਫੀ ਚਰਚਾ 'ਚ ਰਹੀ ਸੀ। ਖਾਸ ਗੱਲ ਇਹ ਹੈ ਕਿ ਇਹ ਸ਼ਰਟ ਪਲਾਸਟਿਕ ਬੈਗ ਨਾਲ ਬਣੀ ਹੋਈ ਸੀ।
ਇਹ ਜਰਸੀ ਉਨ੍ਹਾਂ ਦੇ ਭਰਾ ਹੁਮਾਯੂੰ ਨੇ ਗੁਆਂਡੀਆਂ ਵੱਲੋਂ ਸਿੱਟੇ ਗਏ ਪਲਾਸਟਿਕ ਬੈਗ ਨਾਲ ਬਣਾਈ ਸੀ।
ਇਸਤੇ ਮਾਰਕਰ ਨਾਲ ਮੈਸੀ ਦਾ ਨਾਮ ਅਤੇ ਉਨ੍ਹਾਂ ਦਾ ਜਰਸੀ ਨੰਬਰ 10 ਲਿਖਿਆ ਹੋਇਆ ਸੀ।
ਇਸਤੋਂ ਬਾਅਦ ਮੈਸੀ ਨੇ ਮੁਰਤਜ਼ਾ ਲਈ ਅਸਲੀ ਜਰਸੀ ਵੀ ਭੇਜੀ ਸੀ।
ਮੁਰਤਜ਼ਾ ਇਸੇ ਸਾਲ ਦੀ ਸ਼ੁਰੂਆਤ 'ਚ ਉਸ ਵੇਲੇ ਸੁਰਖੀਆਂ 'ਚ ਆ ਗਿਆ ਸੀ ਜਦ ਮੈਸੀ ਦੇ ਨਾਮ ਵਾਲੀ ਅਰਜਨਟੀਨਾ ਦੀ ਜਰਸੀ ਪਾਕੇ ਖਿਚਵਾਈ ਉਸਦੀ ਤਸਵੀਰ ਵਾਇਰਲ ਹੋ ਗਈ ਸੀ।
ਮੈਸੀ ਨਾਲ ਮੁਰਤਜ਼ਾ ਦੀਆਂ ਤਸਵੀਰਾਂ ਹੁਣ ਫਿਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।