ਰੋਨਾਲਡੋ ਨੇ ਮੈਸੀ ਨੂੰ ਦੁੱਗਣੇ ਤੋਂ ਵੱਧ ਅੰਕਾਂ ਨਾਲ ਪਛਾੜਿਆ
ਰੋਨਾਲਡੋ ਨੇ ਸਾਲ 2014 'ਚ ਰੀਆਲ ਮੈਡਰਿਡ ਅਤੇ ਪੁਰਤਗਾਲ ਲਈ ਖੇਡਦੇ ਹੋਏ ਕੁਲ 51 ਗੋਲ ਕੀਤੇ। ਰੋਨਾਲਡੋ ਇਸ ਐਵਾਰਡ ਨੂੰ ਸਵੀਕਾਰ ਕਰਦੇ ਹੋਏ ਰੋਨਾਲਡੋ ਕਾਫੀ ਭਾਵੁਕ ਹੋ ਗਏ ਸਨ।
ਪਰ ਇਸ ਵਾਰ ਜੂਰੀ 'ਚ ਰਾਸ਼ਟਰੀ ਟੀਮਾਂ ਦੇ ਕੋਚਿਸ ਸ਼ਾਮਿਲ ਨਹੀਂ ਸਨ। ਇਸ ਐਵਾਰਡ ਲਈ ਰੋਨਾਲਡੋ ਤੋਂ ਅਲਾਵਾ ਅਰਜਨਟੀਨਾ ਦੇ ਲਾਇਨਲ ਮੈਸੀ ਅਤੇ ਐਂਟਨੀ ਗਰੀਜ਼ਮੈਨ ਵੀ ਸ਼ਾਮਿਲ ਸਨ।
ਕ੍ਰਿਸਟੀਆਨੋ ਰੋਨਾਲਡੋ ਨੂੰ ਚੁਣਿਆ ਗਿਆ ਹੈ ਸਾਲ 2016 ਦਾ 'ਫੁਟਬਾਲਰ ਆਫ਼ ਦ ਈਅਰ।' ਇਹ ਚੌਥਾ ਮੌਕਾ ਹੈ ਜਦ ਰੋਨਾਲਡੋ ਨੂੰ 'ਬੈਲਨ ਡੀ ਔਰ' ਖਿਤਾਬ ਹਾਸਿਲ ਹੋਇਆ ਹੈ।
ਰੋਨਾਲਡੋ ਨੂੰ ਵੋਟਿੰਗ 'ਚ 745 ਅੰਕ ਹਾਸਿਲ ਹੋਏ। ਇਸ ਐਵਾਰਡ ਦੇ ਲਈ ਖਿਡਾਰੀ ਦੀ ਚੋਣ ਇੱਕ ਜੂਰੀ ਕਰਦੀ ਹੈ ਜਿਸ 'ਚ ਵਿਸ਼ਵ ਦੇ ਦਿੱਗਜ ਕੋਚ, ਖਿਡਾਰੀ ਅਤੇ ਖੇਡ ਪੱਤਰਕਾਰ ਸ਼ਾਮਿਲ ਹੁੰਦੇ ਹਨ।
ਪਰ ਰੋਨਾਲਡੋ ਨੂੰ ਮੈਸੀ ਅਤੇ ਗਰੀਜ਼ਮੈਨ ਦੇ ਮੁਕਾਬਲੇ ਵਧ ਅੰਕ ਹਾਸਿਲ ਹੋਏ। ਰੋਨਾਲਡੋ ਦੇ ਮੁਕਾਬਲੇ ਮੈਸੀ ਨੂੰ 316 ਅੰਕ ਅਤੇ ਗਰੀਜ਼ਮੈਨ ਨੂੰ 198 ਅੰਕ ਹਾਸਿਲ ਹੋਏ।
ਇਸਤੋਂ ਪਹਿਲਾਂ ਰੋਨਾਲਡੋ ਨੂੰ 2008, 2013 ਅਤੇ 2014 'ਚ ਵੀ ਇਹ ਐਵਾਰਡ ਹਾਸਿਲ ਹੋ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਐਵਾਰਡ ਓਹ 4 ਵਾਰ ਆਪਣੇ ਨਾਮ ਕਰ ਪਾਉਣਗੇ।
ਖਿਤਾਬ ਹਾਸਿਲ ਕਰਨ ਤੋਂ ਬਾਅਦ ਰੋਨਾਲਡੋ ਨੇ ਕਿਹਾ ਕਿ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਬੈਸਟ ਸਾਲ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਰਤਗਾਲ ਲਈ ਖੇਡਦੇ ਹੋਏ ਯੂਰੋ ਕਪ 2016 ਜਿੱਤਣਾ ਅਤੇ ਰਿਆਲ ਮੈਡਰਿਡ ਲਈ ਲਾਜਵਾਬ ਪ੍ਰਦਰਸ਼ਨ ਕਰਨਾ ਮਜ਼ੇਦਾਰ ਰਿਹਾ।