ਨਵੀਂ ਦਿੱਲੀ - ਕ੍ਰਿਕਟਰ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ। ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ। ਯੁਵਰਾਜ ਸਿੰਘ ਦੇ ਵਿਆਹ ਮੌਕੇ ਹਰ ਕਿਸੇ ਨੇ ਇਸ ਜੋੜੇ ਨੂੰ ਵਧਾਈ ਦਿੱਤੀ। ਪਰ ਇੱਕ ਸ਼ਖਸ ਅਜਿਹਾ ਸੀ ਜਿਸਨੇ ਵਧਾਈ ਦੇਣ ਦੀ ਜਗ੍ਹਾ ਹੇਜ਼ਲ ਨੂੰ ਸਲਾਹ ਦਿੱਤੀ। ਦਰਅਸਲ ਇਹ ਸਲਾਹ ਯੁਵਰਾਜ ਸਿੰਘ ਦੀ ਭਾਬੀ ਨੇ ਦਿੱਤੀ ਸੀ। 

  

 

ਕੁਝ ਦਿਨ ਪਹਿਲਾਂ ਬਿਗ ਬਾਸ ਨਾਲ ਸੁਰਖੀਆਂ 'ਚ ਆਈ ਯੁਵਰਾਜ ਦੇ ਭਰਾ ਜ਼ੋਰਾਵਰ ਸਿੰਘ ਦੀ ਪਤਨੀ (ਤਲਾਕਸ਼ੁਦਾ/divorced) ਆਕਾਂਕਸ਼ਾ ਸ਼ਰਮਾ ਨੇ ਹੇਜ਼ਲ ਕੀਚ ਨੂੰ ਸਲਾਹ ਦਿੰਦਿਆਂ ਕਿਹਾ ਕਿ ਓਹ ਇਹੀ ਚਾਹੁੰਦੀ ਹੈ ਕਿ ਦੋਨਾ ਦੀ ਜੋੜੀ ਸਲਾਮਤ ਰਹੇ ਅਤੇ ਯੁਵੀ ਦੀ ਮਾਂ ਇਨ੍ਹਾਂ ਦੋਨਾ ਦੇ ਰਿਸ਼ਤੇ ਅਤੇ ਪਿਆਰ ਵਿਚਾਲੇ ਕੋਈ ਦਰਾਰ ਪੈਦਾ ਨਾ ਕਰੇ। ਯੁਵੀ ਦੀ ਤਾਰੀਫ ਕਰਦਿਆਂ ਆਕਾਂਕਸ਼ਾ ਨੇ ਕਿਹਾ ਕਿ ਹੇਜ਼ਲ ਕੀਚ ਬੇਹਦ ਖੁਸ਼ਕਿਸਮਤ ਹੈ ਜੋ ਉਸਨੂੰ ਯੁਵਰਾਜ ਸਿੰਘ ਵਰਗਾ ਪਤੀ ਮਿਲਿਆ ਹੈ। ਆਕਾਂਕਸ਼ਾ ਨੇ ਯੁਵਰਾਜ ਨੂੰ ਇੱਕ ਬੇਹਤਰੀਨ ਇਨਸਾਨ ਦੱਸਿਆ। 

  

 

ਬੀਤੇ ਦਿਨੀ ਬਿਗ ਬਾਸ ਚੋਂ ਬਾਹਰ ਹੋਈ ਯੁਵਰਾਜ ਸਿੰਘ ਦੀ ਭਾਬੀ ਆਕਾਂਕਸ਼ਾ ਸ਼ਰਮਾ ਨੇ ਯੁਵੀ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬਦਸਲੂਕੀ ਦੇ ਇਲਜ਼ਾਮ ਲਾਏ ਸਨ। ਹਾਲਾਂਕਿ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਨੇ ਸਾਰੇ ਆਰੋਪਾਂ ਨੂੰ ਗਲਤ ਦੱਸਿਆ ਸੀ।