1...ਕ੍ਰਿਕੇਟਰ ਯੁਵਰਾਜ ਸਿੰਘ ਨਾਲ ਵਿਆਹ ਦੇ ਬੰਧਨ ਚ ਬਝ ਚੁੱਕੀ ਹੇਜ਼ਲ ਕੀਚ ਨੂੰ ਵਿਆਹ ਮਗਰੋਂ ਨਵਾਂ ਨਾਮ ਮਿਲ ਚੁੱਕਿਆ ਹੈ। ਹੇਜ਼ਲ ਦਾਨਾਮ ਗੁਰਬਸੰਤ ਕੌਰ ਰੱਖਿਆ ਗਿਆ । ਬੀਤੇ ਦਿਨ ਫਤਿਹਗਡ਼੍ਹ ਸਾਹਿਬ ਵਿਖੇ ਦੋਹਾਂ ਨੇ ਲਾਵਾਂ ਲਈਆਂ। 


2...ਕੌਮਾਂਤਰੀ ਹਾਕੀ ਮਹਾਸੰਘ (ਐੱਫ.ਆਈ.ਐੱਚ.) ਦਾ ਜੂਨੀਅਰ ਵਿਸ਼ਵ ਕੱਪ ਤੋਂ ਪਾਕਿਸਤਾਨ ਦੀ ਟੀਮ ਨੂੰ ਬਾਹਰ ਕਰਨ ਦਾ ਫੈਸਲਾ ਪੀ.ਐੱਚ.ਐੱਫਨੂੰ ਸਹੀ ਹੀਂ ਲਗਿਆ ਅਤੇ ਉਸ ਦੇ ਸਕੱਤਰ ਸ਼ਾਹਬਾ ਅਹਿਮਦ ਨੇ ਇਸ ਕਦਮ ਨੂੰ 'ਹਾਸੋਹੀਣਾਕਰਾਰ ਦਿੱਤਾ।


3...ਦਰਅਸਲ ਐੱਫ.ਆਈ.ਐੱਚਨੇ ਸੋਮਵਾ ਨੂੰ ਪਾਕਿਸਤਾਨ ਨੂੰ 8 ਤੋਂ 18 ਦਸੰਬਰ ਦੇ ਵਿਚਾਲੇ ਹੋਣ ਵਾਲੇ ਵਿਸ਼ਵ ਕੱਪ ਦੇ 16 ਹਿੱਸੇਦਾਰ ਦੇਸ਼ਾਂ ਦੀ ਸੂਚੀ ਤੋਂ ਹਟਾ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਹਾਕੀ ਮਹਾਸੰਘ ਨੇ ਵੀਜ਼ਾ ਦੇ ਲਈ ਦੇਰ ਨਾਲ ਅਪਲਾਈ ਕੀਤੀ ਅਤੇ ਇੱਥੋਂਤੱਕ ਕਿ ਸਮਾਂ ਹੱਦ ਤੱਕ ਹਿੱਸੇਦਾਰੀ ਸਬੰਧੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਸਨ। 


4...ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਰਾਸ਼ਟਰੀ ਟੀਮ ਦੇ 2 ਖਿਡਾਰੀਆਂ ਗੇਂਦਬਾਜ਼ ਅਲ ਅਮੀਨ ਹੁਸੈਨ ਅਤੇ ਬੱਲੇਬਾਜ਼ ਸਾਬਿਰ ਰਹਿਮਾਨ ਦੋਹਾਂ ਤੇ 15000 ਡਾਲਰ ਦਾ ਜੁਰਮਾਨਾ ਲੱਗਿਆ ਹੈ। ਬੀਸੀਬੀ ਮੁਤਾਬਕ ਖਿਡਾਰੀਆਂ ਨੇ ਕਥਿਤ ਤੌਰ ਤੇ 2 ਔਰਤਾਂ ਨੂੰ ਆਪਣੇ ਹੋਟਲ ਦੇ ਕਮਰੇ ਚ ਬੁਲਾ ਨਿਯਮਾਂ ਦੀ ਉਲੰਘਣਾ ਕੀਤੀ ਹੈ। 


5... ਸਾਇਨਾ ਨੇਹਵਾਲ ਨੇ ਮਕਾਊ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਕੁਆਰਟਰਫਾਈਨਲ ' ਪ੍ਰਵੇਸ਼ ਕਰ ਲਿਆ। ਸਾਇਨਾ ਨੇ ਅਗਲੇ ਦੌਰ ' ਇੰਡੋਨੇਸ਼ੀਆ ਦੀ ਦਿਨਾਰ ਦਿਆਹ ਓਸਟਿਨ ਨੂੰ 17-21, 21-18, 21-12 ਨਾਲ ਹਰਾਇਆ ਅਤੇ ਅੰਤਿਮ ਅੱਠ 'ਚਜਗ੍ਹਾ ਪੱਕੀ ਕਰ ਲਈ।