ਨਵੀਂ ਦਿੱਲੀ - ਅਕਸ਼ੈ ਕੁਮਾਰ ਨੇ ਕੁਝ ਦਿਨ ਪਹਿਲਾਂ ਅਨਾਊਂਸ ਕੀਤਾ ਸੀ ਕਿ ਉਨ੍ਹਾਂ ਦੀ ਜਲਦੀ ਹੀ ਆਉਣ ਵਾਲੀ ਫਿਲਮ 'ਗੋਲਡ' ਹੋਵੇਗੀ। ਫਿਲਮ ਦੇ ਟੀਜ਼ਰ ਪੋਸਟਰ ਤੋਂ ਇੱਕ ਗੱਲ ਤਾਂ ਪੱਕੀ ਹੋ ਗਈ ਹੈ ਕਿ 'ਗੋਲਡ' ਖੇਡਾਂ 'ਤੇ ਆਧਾਰਿਤ ਫਿਲਮ ਹੋਵੇਗੀ। 

  

 

ਇਹ ਫਿਲਮ 1948 ਦੀ ਕਹਾਣੀ ਹੈ ਜਦ ਭਾਰਤ ਨੇ ਓਲੰਪਿਕਸ 'ਚ ਪਹਿਲਾ ਗੋਲਡ ਜਿੱਤਿਆ ਸੀ। ਇਸਤੋਂ ਵਧ ਫਿਲਮ ਬਾਰੇ ਅਜੇ ਕੁਝ ਪਤਾ ਨਹੀਂ ਲਗ ਸਕਿਆ ਹੈ। ਪਰ ਹੁਣ ਵੱਖ-ਵੱਖ ਵੈਬਸਾਈਟਸ ਅਤੇ ਕਈ ਪੋਰਟਲਸ 'ਤੇ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਇਹ ਫਿਲਮ ਹਾਕੀ ਲੀਜੈਂਡ 'ਬਲਬੀਰ ਸਿੰਘ ਸੀਨੀਅਰ' ਦੀ ਕਹਾਣੀ ਹੈ। 

  

 

ਖਬਰਾਂ ਅਨੁਸਾਰ ਅਕਸ਼ੈ ਕੁਮਾਰ ਇਸ ਫਿਲਮ 'ਚ ਬਲਬੀਰ ਸਿੰਘ ਸੀਨੀਅਰ ਦੇ ਕਿਰਦਾਰ 'ਚ ਨਜਰ ਆਉਣਗੇ। ਬਲਬੀਰ ਸਿੰਘ ਸੀਨੀਅਰ 1948 ਦੇ ਓਲੰਪਿਕਸ 'ਚ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ। 1952 ਦੇ ਓਲੰਪਿਕਸ 'ਚ ਬਲਬੀਰ ਸਿੰਘ ਸੀਨੀਅਰ ਨੇ ਭਾਰਤ ਲਈ ਓਲੰਪਿਕਸ ਦੌਰਾਨ ਕਈ ਕਮਾਲ ਕੀਤੇ ਸਨ। ਸਾਲ 1956 ਦੇ ਮੈਲਬਰਨ ਓਲੰਪਿਕਸ 'ਚ ਉਨ੍ਹਾਂ ਨੇ ਟੀਮ ਦੀ ਕਪਤਾਨੀ ਕੀਤੀ ਸੀ। ਖਬਰਾਂ ਤਾਂ ਇਹੀ ਹਨ ਕਿ ਫਿਲਮ 'ਚ ਬਲਬੀਰ ਸਿੰਘ ਸੀਨੀਅਰ ਦੀ ਕਹਾਣੀ ਵਿਖਾਈ ਜਾਵੇਗੀ ਕਿ ਕਿਵੇਂ ਉਨ੍ਹਾਂ ਨੇ ਟੀਮ ਦੇ ਗੋਲਡ ਜਿੱਤਣ 'ਚ ਖਾਸ ਯੋਗਦਾਨ ਪਾਇਆ ਸੀ। 

  

 

ਪਰ ਅਜੇ ਇਸ ਬਾਬਤ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

 

ਅਕਸ਼ੈ ਕੁਮਾਰ ਦਾ ਟਵੀਟ 

 




Set in 1948, the historic story of India's first Olympic medal as a free nation, coming to you on 15th August, 2018!