ਕੇਪਟਾਊਨ-ਦੱਖਣੀ ਅਫ਼ਰੀਕਾ ਦੇ ਸਾਬਕਾ ਹਰਫਨਮੌਲਾ ਖਿਡਾਰੀ ਲਾਂਸ ਕਲੂਜ਼ਨਰ ਨੇ ਕਿਹਾ ਕਿ ਹਾਰਦਿਕ ਪਾਂਡਿਆ ਬਾਰੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਾਰਦਿਕ ਭਾਰਤ ਦੇ ਲਈ ਬੇਹਤਰੀਨ ਹਰਫਨਮੌਲਾ ਖਿਡਾਰੀ ਸਾਬਤ ਹੋ ਸਕਦੇ ਹਨ।
ਪਾਂਡਿਆ ਨੇ ਪਹਿਲੇ ਟੈਸਟ ਵਿਚ 95 ਗੇਂਦਾ ਵਿਚ 93 ਦੌੜਾਂ ਬਣਾਏ ਅਤੇ ਦੂਸਰੀ ਪਾਰੀ ਵਿਚ 27 ਦੌੜਾਂ ਦੇ ਕੇ 2 ਵਿਕਟ ਵੀ ਝਟਾਕਾਏ ਸਨ।
ਕਲੂਸਨਰ ਨੇ ਕਿਹਾ ਕਿ ਭਾਰਤ ਦੀ ਪਹਿਲੀ ਪਾਰੀ ਵਿਚ ਉਸਦੀ ਬੱਲੇਬਾਜ਼ੀ ਬੇਹਤਰੀਨ ਸੀ। ਉਸ ਨੇ ਟੀਮ ਨੂੰ ਦਬਾਵ ਵਿਚੋਂ ਕੱਢ ਕੇ ਦੱਖਣੀ ਅਫ਼ਰੀਕਾ ਦੀ ਟੀਮ 'ਤੇ ਦਬਾਅ ਬਣਾਇਆ।

ਉਨ੍ਹਾਂ ਕਿਹਾ ਕਿ ਪਾਂਡਿਆ ਭਾਰਤ ਲਈ ਵਿਰਾਸਤ ਸਾਬਤ ਹੋਣਗੇ। ਅਜੇ ਤਾਂ ਉਹ ਸਿੱਖ ਰਿਹਾ ਹੈ ਅਤੇ ਜੇ ਉਹ ਆਪਣੀ ਗੇਂਦਬਾਜ਼ੀ ਵਿਚ ਰਫ਼ਤਾਰ ਨੂੰ ਹੋਰ ਤੇਜ਼ ਕਰ ਲੈਣ ਤਾਂ ਇਕ ਵਧੀਆ ਹਰਫਨਮੌਲਾ ਖਿਡਾਰੀ ਬਣ ਸਕਦਾ ਹੈ।