ਨਵੀਂ ਦਿੱਲੀ - 9 ਨਵੰਬਰ ਦਾ ਦਿਨ ਭਾਰਤ ਅਤੇ ਅਮਰੀਕਾ ਲਈ ਬੇਹਦ ਖਾਸ ਸਾਬਿਤ ਹੋਇਆ। ਇੱਕ ਪਾਸੇ ਭਾਰਤ 'ਚ ਭ੍ਰਿਸ਼ਟਾਚਾਰ ਰੋਕਣ ਦੇ ਇਰਾਦੇ ਨਾਲ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅਚਾਨਕ 500 ਅਤੇ 1000 ਰੁਪਏ ਦੇ ਨੋਟਾਂ ਦੇ ਇਸਤੇਮਾਲ 'ਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਅਮਰੀਕਾ ਨੇ ਡੋਨਾਲਡ ਟਰੰਪ ਨੂੰ ਆਪਣੇ 45ਵੇਂ ਰਾਸ਼ਟਰਪਤੀ ਵਜੋਂ ਚੁਣਿਆ। 

  
      
  

 

ਡੋਨਾਲਡ ਟਰੰਪ ਚਾਹੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ ਪੂਰੇ ਵਿਸ਼ਵ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਪਰ ਟਰੰਪ ਸਿਰਫ ਰਾਸ਼ਟਰਪਤੀ ਵਜੋਂ ਹੀ ਪ੍ਰਸਿੱਧ ਨਹੀਂ ਸਗੋਂ ਇੱਕ ਐਂਟਰਟੇਨਰ ਵਜੋਂ ਵੀ ਮਸ਼ਹੂਰ ਹਨ। 70 ਸਾਲ ਦੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦਾ ਸਾਲ 2007 ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ ਜਿਸ 'ਚ ਮਸ਼ਹੂਰ ਭਲਵਾਨ ਸਟੋਨ ਕੋਲਡ ਸਟੀਵ ਔਸਟਿਨ ਨੇ ਉਨ੍ਹਾਂ ਦਾ ਕੁਟਾਪਾ ਕੀਤਾ ਸੀ। 

  

 

ਸਾਲ 2007 'ਚ ਟਰੰਪ ਨੇ 'ਬੈਟਲ ਆਫ ਬਿਲੀਅਨਏਅਰਸ' ਮੈਚ 'ਚ WWE ਦੇ ਮਾਲਿਕ ਵਿੰਸ ਮੈਕਮੈਨ ਨਾਲ ਟੱਕਰ ਲਈ। ਇਸ ਮੈਚ ਦੀ ਸ਼ਰਤ ਸੀ ਕਿ ਹਾਰਨ ਵਾਲੇ ਨੂੰ ਸਟੇਡੀਅਮ 'ਚ ਬੈਠੇ ਲਗਭਗ 80,000 ਦਰਸ਼ਕਾਂ ਸਾਹਮਣੇ ਗੰਜਾ ਹੋਣਾ ਪਵੇਗਾ। 

  

 

ਇਹ ਮੈਚ ਡੋਨਾਲਡ ਟਰੰਪ ਲਈ ਜਿੱਤਣਾ ਬੇਹਦ ਜਰੂਰੀ ਹੋ ਗਿਆ ਸੀ ਕਿਉਂਕਿ ਟਰੰਪ ਕਿਸੇ ਵੀ ਹਾਲ 'ਚ ਆਪਣੇ ਟਰੇਡਮਾਰਕ ਬਲੌਂਡ ਵਾਲਾਂ ਨੂੰ ਗਵਾਉਣਾ ਨਹੀਂ ਚਾਹੁੰਦੇ ਸਨ। ਇਸ ਮੈਚ 'ਚ ਟਰੰਪ ਅਤੇ ਮੈਕਮੈਨ ਦੀ ਸਿੱਧੀ ਟੱਕਰ ਨਹੀਂ ਹੋਈ ਸਗੋਂ ਉਨ੍ਹਾਂ ਲਈ ਉਨ੍ਹਾਂ ਦੇ ਚੁਣੇ ਭਲਵਾਨ ਆਪਸ 'ਚ ਭਿੜੇ। ਟਰੰਪ ਲਈ ਬੌਬੀ ਲੈਸ਼ਲੀ ਲੜੇ ਜਦਕਿ ਵਿੰਸ ਮੈਕਮੈਨ ਲਈ ਉਮਾਗਾ ਨੇ ਰਿੰਗ 'ਚ ਉਤਰੇ। ਟਰੰਪ ਲਈ ਚੰਗੀ ਗਲ ਇਹ ਰਹੀ ਕਿ ਲੈਸ਼ਲੀ ਨੇ ਉਮਾਗਾ ਨੂੰ ਹਰਾ ਦਿੱਤਾ। ਇਸ ਕਾਰਨ ਮੈਕਮੈਨ ਨੂੰ ਗੰਜੇ ਹੋਣਾ ਪੈਣਾ ਸੀ। 

  

 

ਮੈਚ 'ਚ ਰੈਫਰੀ ਦੀ ਭੂਮਿਕਾ ਨਿਭਾ ਰਹੇ ਸਟੋਨ ਕੋਲਡ ਸਟੀਵ ਔਸਟਿਨ ਨੂੰ ਜਦ ਵਿੰਸ ਮੈਕਮੈਨ ਨੂੰ ਗੰਜਾ ਕਰਨ ਲਈ ਸੱਦਿਆ ਗਿਆ ਤਾਂ ਜਰੂਰਤ ਤੋਂ ਵਧ ਬੋਲ ਰਹੇ ਟਰੰਪ 'ਤੇ ਔਸਟਿਨ ਭੜਕ ਗਏ। ਔਸਟਿਨ ਨੇ ਟਰੰਪ ਨੂੰ ਹੀ ਸਟਨੰਰ (ਔਸਟਿਨ ਦਾ ਖਾਸ ਦਾਅ) ਚਿਪਕਾ ਦਿੱਤਾ। ਇਸਨੂੰ ਟਰੰਪ ਦੇ ਸਿਆਸੀ ਕਰੀਅਰ 'ਚ ਇੱਕ ਹਾਸੋਹੀਣੀ ਗਲ ਵਜੋਂ ਯਾਦ ਕੀਤਾ ਜਾਂਦਾ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਤਾਂ ਇਹ ਵੀਡੀਓ ਇੱਕ ਵਾਰ ਫਿਰ ਤੋਂ ਖੂਬ ਵਾਇਰਲ ਹੋ ਰਿਹਾ ਹੈ। 

Watch video :