✕
  • ਹੋਮ

ਸੰਗੀਨ ਇਲਜ਼ਾਮਾਂ ਤੋਂ ਬਾਅਦ ਆਮਿਰ ਦੀ ਮਾਂ ਨੇ ਤੋੜੀ ਚੁੱਪੀ

ਏਬੀਪੀ ਸਾਂਝਾ   |  16 Dec 2016 12:31 PM (IST)
1

ਹਾਲਾਂਕਿ ਆਮਿਰ ਖਾਨ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹੇ ਦੌਰ 'ਚ ਆਮਿਰ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਅਤੇ ਹਮੇਸ਼ਾ ਉਨ੍ਹਾਂ ਨੂੰ ਹੌਂਸਲਾ ਦਿੱਤਾ।

2

ਨਾਲ ਹੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਪਾਉਣ ਤੋਂ ਰੋਕਿਆ ਜਾਂਦਾ ਸੀ। 'ਹੱਦ ਤਾਂ ਉਸ ਵੇਲੇ ਹੋ ਗਈ ਜਦ ਆਮਿਰ ਦੇ ਪਰਿਵਾਰ ਵਾਲਿਆਂ ਨੇ ਉਸਦੇ ਰੂਮ ਦਾ ਲਾਕ ਬਦਲ ਦਿੱਤਾ ਤਾਂ ਜੋ ਮੈਂ ਉਸਦੇ ਨੇੜੇ ਨਾ ਜਾ ਸਕਾਂ।'

3

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੁਰੀ ਤਰ੍ਹਾ ਟਾਰਚਰ ਕੀਤਾ ਜਾ ਰਿਹਾ ਹੈ। ਫਰਿਆਲ ਨੇ ਦੱਸਿਆ ਕਿ ਜਦ ਓਹ ਪ੍ਰੈਗਨੈਂਟ ਸੀ ਉਸੇ ਵੇਲੇ ਤੋਂ ਉਸਨੂੰ ਤਲਾਕ ਦੇ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ।

4

ਪਰ ਇਸ ਮਾਮਲੇ 'ਚ ਹੁਣ ਆਮਿਰ ਖਾਨ ਦੀ ਮਾਂ ਨੇ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਆਮਿਰ ਦੀ ਪਤਨੀ ਦੇ ਲਗਾਏ ਸਾਰੇ ਆਰੋਪ ਗਲਤ ਹਨ। ਆਮਿਰ ਖਾਨ ਦੀ ਮਾਂ ਫਲਕ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਕਦੀ ਫਰਿਆਲ ਨਾਲ ਕੁੱਟਮਾਰ ਨਹੀਂ ਕੀਤੀ।

5

ਪਾਕਿਸਤਾਨੀ ਮੂਲ ਦੇ ਮਸ਼ਹੂਰ ਬ੍ਰਿਟਿਸ਼ ਬਾਕਸਰ ਆਮਿਰ ਖਾਨ, ਉਨ੍ਹਾਂ ਦੀ ਮਾਡਲ ਪਤਨੀ ਅਤੇ ਉਨ੍ਹਾਂ ਦੇ ਪਰਿਵਾਰ ਵਿਚਕਾਰ ਤਕਰਾਰ ਵਧਦੀ ਜਾ ਰਹੀ ਹੈ। ਅਮਰੀਕਨ ਮਾਡਲ ਫਰਿਆਲ ਮਖਦੂਮ ਖਾਨ ਨੇ ਆਮਿਰ ਖਾਨ ਦੇ ਪਰਿਵਾਰ 'ਤੇ ਆਰੋਪ ਲਗਾਏ ਹਨ ਕਿ ਓਹ ਦੋਨਾ ਦਾ ਵਿਆਹ ਤੁੜਵਾਉਣਾ ਚਾਹੁੰਦੇ ਹਨ।

6

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦ ਫਰਿਆਲ ਨੇ ਸੋਸ਼ਲ ਮੀਡੀਆ 'ਤੇ ਆਮਿਰ ਦੇ ਪਰਿਵਾਰ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਰਹਿੰਦੇ ਹੋਏ ਉਸਦੀ ਜਿੰਦਗੀ ਨਰਕ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਕਪੜਿਆਂ ਨੂੰ ਗੈਰ-ਇਸਲਾਮਿਕ ਦਸ ਕੇ ਉਸਤੇ ਦਬਾਅ ਬਣਾਇਆ ਜਾਂਦਾ ਸੀ।

7

8

ਕੀ ਹੈ ਪੂਰਾ ਮਾਮਲਾ ?

9

ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਿਰਫ ਇੱਕ ਮੌਕੇ 'ਤੇ ਉਨ੍ਹਾਂ ਨੇ ਫਰਿਆਲ ਨੂੰ ਟੋਕਿਆ ਸੀ ਕਿ ਓਹ ਵਿਦੇਸ਼ੀ ਪਹਿਰਾਵਾ ਛੱਡ ਸਕਾਰਫ ਪਾਇਆ ਕਰੇ।

10

ਫਰਿਆਲ ਦੀ ਅਮਰੀਕਾ ਦੀ ਸਭ ਤੋਂ ਖੂਬਸੂਰਤ ਕੈਟਵਾਕ ਮਾਡਲਸ 'ਚ ਗਿਣਤੀ ਹੁੰਦੀ ਹੈ।

11

ਫਰਿਆਲ ਨੇ ਕਿਹਾ ਕਿ ਆਮਿਰ ਦੀ ਭੈਣ ਤਬਿੰਦਾ ਨੇ ਉਸਦੇ ਡਰੈਸਅਪ ਨੂੰ ਲੈਕੇ ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਉਸਨੂੰ ਘਰੋਂ ਕਡ ਦਿੱਤਾ ਸੀ। ਫਰਿਆਲ ਨੇ ਦੱਸਿਆ ਕਿ ਆਮ ਤੌਰ 'ਤੇ ਉਸਨੂੰ ਟੀਵੀ ਰੀਮੋਟ ਨਾਲ ਮਾਰਿਆ ਜਾਂਦਾ ਸੀ ਅਤੇ ਪਰਿਵਾਰ ਦੀਆਂ ਤਸਵੀਰਾਂ ਚੋਂ ਵੀ ਉਸਦੀਆਂ ਤਸਵੀਰਾਂ ਕਰਾਪ ਕਰ ਦਿੱਤੀਆਂ ਜਾਂਦੀਆਂ ਸੀ।

12

13

14

  • ਹੋਮ
  • ਖੇਡਾਂ
  • ਸੰਗੀਨ ਇਲਜ਼ਾਮਾਂ ਤੋਂ ਬਾਅਦ ਆਮਿਰ ਦੀ ਮਾਂ ਨੇ ਤੋੜੀ ਚੁੱਪੀ
About us | Advertisement| Privacy policy
© Copyright@2026.ABP Network Private Limited. All rights reserved.