ਮਰੇ ਯੂ.ਐਸ. ਓਪਨ ਤੋਂ ਬਾਹਰ

ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਤੇ 2 ਵਾਰ ਦੇ ਓਲੰਪਿਕ ਚੈਂਪੀਅਨ ਐਂਡੀ ਮਰੇ ਨੂੰ ਜਾਪਾਨ ਦੇ ਕੇਈ ਨਿਸ਼ਿਕੋਰੀ ਦੇ ਹੱਥੋਂ ਯੂ.ਐਸ. ਓਪਨ ਗਰੈਂਡ ਸਲੈਮ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਹਾਰ ਦੇ ਨਾਲ ਹੀ ਮਰੇ ਮੈਨਸ ਸਿੰਗਲਸ ਕੈਟੇਗਰੀ ਚੋਂ ਬਾਹਰ ਹੋ ਗਏ।
ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਤੇ 2 ਵਾਰ ਦੇ ਓਲੰਪਿਕ ਚੈਂਪੀਅਨ ਐਂਡੀ ਮਰੇ ਨੂੰ ਜਾਪਾਨ ਦੇ ਕੇਈ ਨਿਸ਼ਿਕੋਰੀ ਦੇ ਹੱਥੋਂ ਯੂ.ਐਸ. ਓਪਨ ਗਰੈਂਡ ਸਲੈਮ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਯੂ.ਐਸ. ਓਪਨ ਗਰੈਂਡ ਸਲੈਮ ਦਾ ਵੱਡਾ ਉਲਟਫੇਰ ਮੰਨਿਆ ਜਾ ਰਿਹਾ ਹੈ। ਨਿਸ਼ਿਕੋਰੀ ਨੂੰ ਮਰੇ ਸਾਹਮਣੇ ਜਿੱਤ ਦਾ ਦਾਵੇਦਾਰ ਨਹੀਂ ਮੰਨਿਆ ਜਾ ਰਿਹਾ ਸੀ ਪਰ ਨਿਸ਼ਿਕੋਰੀ ਨੇ ਮਰੇ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।
ਮੈਨਸ ਸਿੰਗਲਸ ਕੈਟੇਗਰੀ ਦੇ ਕੁਆਟਰਫਾਈਨਲ ਮੈਚ 'ਚ ਨਿਸ਼ਿਕੋਰੀ ਨੇ ਦੂਜੇ ਰੈਂਕ ਦੇ ਮਰੇ ਨੂੰ 5 ਸਾਈਟ ਤਕ ਚੱਲੇ ਕੜੇ ਮੁਕਾਬਲੇ 'ਚ ਮਾਤ ਦਿੱਤੀ।
ਮਰੇ ਨੇ ਮੈਚ 'ਚ ਦਮਦਾਰ ਖੇਡ ਵਿਖਾਇਆ ਪਰ ਨਿਸ਼ਿਕੋਰੀ ਮੁਕਾਬਲਾ ਆਪਣੇ ਨਾਮ ਕਰਨ 'ਚ ਕਾਮਯਾਬ ਰਹੇ। ਨਿਸ਼ਿਕੋਰੀ ਨੇ ਮੈਚ 1-6, 6-4, 4-6, 6-1, 7-5 ਦੇ ਫਰਕ ਨਾਲ ਆਪਣੇ ਨਾਮ ਕੀਤਾ। ਇਸ ਜਿੱਤ ਦੇ ਨਾਲ ਹੀ ਨਿਸ਼ਿਕੋਰੀ ਨੇ ਸੈਮੀਫਾਈਨਲ 'ਚ ਐਂਟਰੀ ਕਰ ਲਈ।