ਭੱਜੀ ਨੂੰ ਆਇਆ ਗੁੱਸਾ, ਕੀਤਾ ਖਾਲਸਾ ਦਾ ਕੁਟਾਪਾ
ਭੱਜੀ ਨੇ ਇਸ ਫਾਈਟ ਨਾਲ ਜੁੜੀ ਇੱਕ ਖਬਰ ਟਵੀਟ ਕਰਕੇ ਇਸ ਫਾਈਟ ਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ। ਭੱਜੀ ਦਾ ਟਵੀਟ Punjab News @KesariPunjab 4h एेसा क्या हुअा कि क्रिकेट #HarbhajanSingh भज्जी बन गए रेस्लर http://punjab.punjabkesari.in/jalandhar/news/cricketer-harbhajan-singh-became-a-wrestler-487349 … @harbhajan_singh
ਫਾਈਟ ਜਾਦਾ ਸਮਾਂ ਨਹੀਂ ਚੱਲੀ ਕਿਉਂਕਿ ਭੱਜੀ ਨੇ ਇੱਕੋ ਦਾਅ 'ਚ ਇਸ ਭਲਵਾਨ ਨੂੰ ਧੂੜ ਚਟਾ ਦਿੱਤੀ। ਖਲੀ ਨੇ ਵੀ ਕਿਹਾ ਕਿ ਫਿਟ ਹੋਣ ਦੇ ਨਾਲ-ਨਾਲ ਭੱਜੀ 'ਚ ਰੈਸਲਿੰਗ ਕਰਨ ਦੀ ਵੀ ਸਮਰਥਾ ਹੈ ਅਤੇ ਉਹ ਲਾਜਵਾਬ ਫਾਈਟ ਕਰ ਸਕਦੇ ਹਨ।
ਪਰ ਇਸੇ ਮੌਕੇ ਖਾਲਸਾ ਨਾਮ ਦੇ ਭਲਵਾਨ ਨੇ ਭੱਜੀ ਨੂੰ ਚੈਲੈਂਜ ਕਰ ਦਿੱਤਾ। ਭੱਜੀ ਨੇ ਇਸ ਭਲਵਾਨ ਨੂੰ ਕਾਫੀ ਸਮਝਾਇਆ ਪਰ ਖਾਲਸਾ ਨਹੀਂ ਮੰਨਿਆ ਅਤੇ ਭੱਜੀ ਨੂੰ ਲੜਨ ਲਈ ਉਕਸਾਉਂਦਾ ਰਿਹਾ। ਭੱਜੀ ਨੂੰ ਵੀ ਗੁੱਸਾ ਆ ਗਿਆ ਅਤੇ ਦੋ-ਦੋ ਹਥ ਕਰਨ ਲਈ ਤਿਆਰ ਹੋ ਗਏ।
ਭੱਜੀ ਨੇ ਕ੍ਰਿਕਟ ਬਾਰੇ ਗਲਬਾਤ ਕਰਦਿਆਂ ਅਨਿਲ ਕੁੰਬਲੇ ਨੂੰ ਕੋਚ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਵਿਰਾਟ ਅਤੇ ਕੁੰਬਲੇ ਦੀ ਜੋੜੀ ਹਿਟ ਸਾਬਿਤ ਹੋਵੇਗੀ।
ਟਰਬਨੇਟਰ ਹਰਭਜਨ ਸਿੰਘ ਹਰ ਕੰਮ 'ਚ ਕਮਾਲ ਕਰਦੇ ਹਨ। ਭੱਜੀ ਗੇਂਦਬਾਜ਼ੀ ਅਤੇ ਮੈਦਾਨ 'ਤੇ ਆਪਣੇ ਬਿੰਦਾਸ ਅੰਦਾਜ਼ ਦੇ ਲਈ ਮਸ਼ਹੂਰ ਹਨ। ਪਰ ਹੁਣ ਭੱਜੀ ਦੀ ਭਲਵਾਨੀ ਵੀ ਹਿਟ ਹੋ ਗਈ ਹੈ। ਜਲੰਧਰ 'ਚ ਭੱਜੀ ਨੇ ਗ੍ਰੇਟ ਖਲੀ ਦੀ ਅਕੈਡਮੀ 'ਚ ਖਾਲਸਾ ਨਾਮ ਦੇ ਭਲਵਾਨ ਨੂੰ ਚਿੱਤ ਕਰ ਦਿੱਤਾ। ਖੁਦ ਖਲੀ ਵੀ ਭੱਜੀ ਦਾ ਗੁੱਸਾ ਵੇਖ ਢੰਗ ਰਹਿ ਗਏ।
ਹਰਭਜਨ ਸਿੰਘ ਅਤੇ ਖਲੀ ਦੀ ਦੋਸਤੀ ਇਨ੍ਹੀਂ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਖਲੀ ਭੱਜੀ ਦੇ ਘਰ ਡਿਨਰ 'ਤੇ ਗਏ ਸਨ। ਇਸਤੋਂ ਬਾਅਦ ਖਲੀ ਨਾਲ ਮੁਲਾਕਾਤ ਕਰਨ ਦੀ ਵਾਰੀ ਭੱਜੀ ਦੀ ਸੀ।
ਸ਼ਨੀਵਾਰ ਨੂੰ ਭੱਜੀ ਖਲੀ ਦੀ ਅਕੈਡਮੀ 'ਚ ਫੇਰੀ ਪਾਉਣ ਪੁੱਜੇ। ਮਿਹਮਾਨ ਬਣ ਕੇ ਆਏ ਭੱਜੀ ਨੂੰ ਖਲੀ ਨੇ ਗਦਾ ਦੇਕੇ ਸਨਮਾਨਿਤ ਕੀਤਾ।
ਇਸਤੋਂ ਪਹਿਲਾਂ ਖਲੀ ਨੇ ਭੱਜੀ ਦੀ ਮਹਿਮਾਨਨਵਾਜ਼ੀ ਕੀਤੀ ਅਤੇ ਭੱਜੀ ਨੇ ਖਲੀ ਨੂੰ ਭਲਵਾਨੀ ਦੀ ਅਕੈਡਮੀ ਲਈ ਵਧਾਈ ਦਿੱਤੀ।