✕
  • ਹੋਮ

ਅਰਜਨਟੀਨਾ FA 'ਤੇ ਲੱਗੇਗਾ ਬੈਨ ?

ਏਬੀਪੀ ਸਾਂਝਾ   |  02 Mar 2017 06:49 PM (IST)
1

ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਅਰਜਨਟੀਨਾ ਫੁੱਟਬਾਲ (ਏ.ਐੱਫ.ਏ.) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਪ੍ਰਧਾਨ ਦੀਆਂ ਚੋਣਾਂ 'ਚ ਦੱਖਣੀ ਅਮਰੀਕਾ ਫੁੱਟਬਾਲ ਸੰਸਥਾ (ਕੋਨਮੀਬਾਲ) ਨੂੰ ਵਿਚੋਲੇ ਦੇ ਤੌਰ 'ਤੇ ਸਵੀਕਾਰ ਨਹੀਂ ਕਰੇਗਾ ਤਾਂ ਉਸ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।

2

3

ਅਰਜਨਟੀਨਾ ਦੇ ਲਈ ਇਹ ਚਿਤਾਵਨੀ 2018 ਵਿਸ਼ਵ ਕੱਪ ਕੁਆਲੀਫਾਇਰ 'ਚ ਚਿਲੀ ਅਤੇ ਬੋਲੀਵੀਆ ਦੇ ਖਿਲਾਫ ਅਹਿਮ ਮੁਕਾਬਲੇ ਤੋਂ ਸਿਰਫ ਤਿੰਨ ਹਫਤੇ ਪਹਿਲਾਂ ਆਈ ਹੈ।

4

ਜ਼ਿਕਰਯੋਗ ਹੈ ਕਿ ਏ.ਐੱਫ.ਏ. ਨੇ 29 ਮਾਰਚ ਨੂੰ ਆਪਣੇ ਪ੍ਰਧਾਨ ਦੀ ਚੋਣ ਦੇ ਲਈ ਕੋਮਨੀਬਾਲ ਦੀ ਬਜਾਏ ਬਿਊਨਸ ਆਇਰਸ ਦੇ ਕਾਲਜ ਆਫ ਲਾਇਰਸ ਨੂੰ ਵਿਚੌਲਾ ਚੁਣਿਆ ਹੈ।

5

ਫੁੱਟਬਾਲ ਦੀ ਸੰਸਾਰਕ ਸੰਸਥਾ ਫੀਫਾ ਅਤੇ ਕੋਮਨੀਬਾਲ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਕਿ ਦੱਖਣੀ ਅਮਰੀਕਾ ਦੇ ਸਾਰੇ ਦੇਸ਼ਾਂ ਦੀਆਂ ਸੰਸਥਾਵਾਂ ਉਨ੍ਹਾਂ ਦੇ ਅਧੀਨ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਏ.ਐੱਫ.ਏ. ਸੰਭਾਵਿਤ ਪਾਬੰਦੀ ਦੇ ਲਈ ਤਿਆਰ ਰਹੇ।

6

ਅਰਜਨਟੀਨਾ ਨੂੰ 23 ਮਾਰਚ ਨੂੰ ਘਰੇਲੂ ਮੈਦਾਨ 'ਤੇ ਚਿਲੀ ਨਾਲ ਅਤੇ ਪੰਜ ਦਿਨ ਬਾਅਦ ਬੋਲੀਵੀਆ ਨਾਲ ਉਸ ਦੇ ਮੈਦਾਨ 'ਤੇ ਕੁਆਲੀਫਾਇਰ ਮੁਕਾਬਲੇ ਖੇਡਣੇ ਹਨ।

  • ਹੋਮ
  • ਖੇਡਾਂ
  • ਅਰਜਨਟੀਨਾ FA 'ਤੇ ਲੱਗੇਗਾ ਬੈਨ ?
About us | Advertisement| Privacy policy
© Copyright@2026.ABP Network Private Limited. All rights reserved.