ਸੰਨਿਆਸ ਦੀ ਘੋਸ਼ਣਾ ਕਰਨ ਵਾਲੇ ਨਹਿਰਾ ਦਾ ਜਾਣੋ ਕਿਵੇਂ ਰਿਹਾ ਕਰੀਅਰ
ਆਸ਼ੀਸ਼ ਨੇ ਟੀ-20 ਮੈਚਾਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜਿੱਤ ਹਾਸਿਲ ਕਰਵਾਉਣ 'ਚ ਯੋਗਦਾਨ ਪਾਇਆ। ਉਸ ਨੇ 26 ਮੈਚਾਂ 'ਚ ਕੁੱਲ 34 ਵਿਕਟਾਂ ਝਟਕਾਈਆਂ। ਆਪਣੇ ਪੂਰੇ ਅੰਤਰਰਾਸ਼ਟਰੀ ਕਰੀਅਰ 'ਚ ਨਹਿਰਾ ਨੇ 235 ਵਿਕਟਾਂ ਹਾਸਿਲ ਕੀਤੀਆਂ।
ਆਈ ਪੀ ਐਲ ‘ਚ ਖੇਡੇ ਕੁੱਲ 88 ਮੈਚਾਂ ਦੌਰਾਨ ਨਹਿਰਾ ਨੇ 106 ਵਿਕਟਾਂ ਹਾਸਿਲ ਕਰਨ ਦਾ ਮਾਣ ਹਾਸਿਲ ਕੀਤਾ।
ਨਹਿਰਾ ਨੇ ਕੁੱਲ 17 ਟੈਸਟ ਮੈਚ ਖੇਡੇ ਸਨ ਤੇ ਇਨ੍ਹਾਂ 'ਚ 44 ਵਿਕਟਾਂ ਹਾਸਿਲ ਕੀਤੀਆਂ ਸਨ।
ਨਹਿਰਾ ਦਾ ਇੱਕ ਵਨਡੇ ਮੈਚਾਂ 'ਚ ਸਰਬੋਤਮ ਪ੍ਰਦਰਸ਼ਨ 23 ਦੌੜਾ ਦੇ 6 ਵਿਕਟਾਂ ਹਾਸਿਲ ਕਰਨ ਦਾ ਰਿਹਾ। ਜੋ ਉਸ ਨੇ 2003 ਦੇ ਵਿਸ਼ਵ ਕੱਪ 'ਚ ਇੰਗਲੈਂਡ ਵਿਰੁੱਧ ਬਣਾਇਆ।
ਇਕ ਰੋਜ਼ਾ ਕ੍ਰਿਕਟ 'ਚ 120 ਮੈਚਾਂ 'ਚ ਨਹਿਰਾ ਨੇ 157 ਵਿਕਟਾਂ ਹਾਸਿਲ ਕੀਤੀਆਂ। ਨਹਿਰਾ ਨੇ ਆਖ਼ਰੀ ਮੈਚ 2011 ਵਿਸ਼ਵ ਕੱਪ ਦਾ ਸੈਮੀਫਾਈਨਲ ਪਾਕਿਸਤਾਨ ਵਿਰੁੱਧ ਖੇਡਿਆ ਸੀ। ਫਾਈਨਲ ਮੁਕਾਬਲਾ ਸ਼੍ਰੀਲੰਕਾ ਦਰਮਿਆਨ ਉਸ ਨੂੰ ਬਾਹਰ ਬੈਠਣਾ ਪਿਆ ਸੀ।
ਆਸ਼ੀਸ਼ ਨਹਿਰਾ ਨੇ 18 ਸਾਲ ਦੀ ਉਮਰ 'ਚ 1999 'ਚ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ।
ਨਹਿਰਾ ਨੇ ਆਪਣੇ ਦਮ 'ਤੇ ਭਾਰਤ ਨੂੰ ਕਈ ਵਾਰ ਮੈਚ ਜਿੱਤਾਇਆ ਹੈ। ਪਰ ਸੱਟਾਂ ਕਾਰਨ ਨਹਿਰਾ ਨੂੰ ਲੰਬਾ ਸਮਾਂ ਟੀਮ ਤੋਂ ਬਾਹਰ ਰਹਿਣ ਲਈ ਮਜ਼ਬੂਰ ਵੀ ਹੋਣਾ ਪਿਆ।
ਭਾਰਤ ਦੇ ਪ੍ਰਸਿੱਧ ਖੱਬੇ ਹੱਥ ਦੇ ਗੇਂਦਬਾਜ਼ਾਂ 'ਚੋਂ ਇੱਕ ਆਸ਼ੀਸ਼ ਨਹਿਰਾ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖਣ ਦਾ ਐਲਾਨ ਕਰ ਦਿੱਤਾ ਹੈ। ਨਹਿਰਾ 1 ਨਵੰਬਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਹੋਣ ਵਾਲੇ ਨਿਊਜ਼ੀਲੈਂਡ ਖਿਲਾਫ਼ ਟੀ-20 ਮੈਚ ਤੋਂ ਬਾਅਦ ਸੰਨਿਆਸ ਲੈ ਲਵੇਗਾ।