ਕਿਤੇ ਆਖਰੀ ਮੈਚ ਖੇਡੇ ਬਿਨਾ ਹੀ ਵਿਦਾ ਨਾ ਹੋ ਜਾਵੇ ਨੇਹਰਾ
ਨੇਹਰਾ ਨੇ ਆਪਣੇ 18 ਸਾਲ ਲੰਮੇ ਕਰੀਅਰ ਵਿੱਚ 17 ਟੈਸਟ, 120 ਇੱਕ ਦਿਨਾਂ ਤੇ 26 ਟੀ-20 ਮੈਚ ਖੇਡੇ ਹਨ।
ਆਸ਼ੀਸ਼ ਨੇਹਰਾ ਨੇ ਸਾਲ 1999 ਵਿੱਚ ਟੀਮ ਇੰਡੀਆ ਲਈ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤਕ ਉਹ ਟੀਮ ਇੰਡੀਆ ਦੇ ਨਾਲ ਹੀ ਬਣੇ ਰਹੇ ਹਨ। ਹਾਲਾਂਕਿ, ਸੱਟਾਂ ਕਾਰਨ ਉਨ੍ਹਾਂ ਆਪਣੇ ਕਰੀਅਰ ਵਿੱਚ ਕਈ ਉਤਾਰ-ਚੜ੍ਹਾਅ ਵੀ ਵੇਖੇ।
ਬੀਤੇ ਦਿਨ ਟੀਮ ਦੀ ਚੋਣ ਹੋਣ ਤੋਂ ਬਾਅਦ ਚੋਣਕਾਰ ਐਮ.ਐਸ.ਕੇ. ਪ੍ਰਸਾਦ ਨੇ ਕਿਹਾ ਸੀ ਕਿ ਪਲੇਇੰਗ 11 ਦੀ ਚੋਣ ਟੀਮ ਪ੍ਰਬੰਧਕ ਕਰਨਗੇ ਤੇ ਨੇਹਰ ਦਿੱਲੀ ਦੇ ਇਸ ਟੀ-20 ਮੈਚ ਵਿੱਚ ਉਸ ਦਾ ਹਿੱਸਾ ਹੋਣਗੇ ਜਾਂ ਨਾ, ਇਹ ਫੈਸਲਾ ਪ੍ਰਬੰਧਕ ਕਰਨਗੇ।
ਦੱਸ ਦੇਈਏ ਕਿ ਆਸ਼ੀਸ਼ ਨੇਹਰਾ ਨੇ ਲੜੀ ਤੋਂ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਦਿੱਲੀ ਵਿੱਚ 1 ਨਵੰਬਰ ਨੂੰ ਖੇਡਿਆ ਜਾਣ ਵਾਲਾ ਪਹਿਲਾ ਟੀ-20 ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ। ਇਸ ਤੋਂ ਬਾਅਦ ਉਹ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ।
ਇਸ ਟੀਮ ਵਿੱਚ ਨੌਜਵਾਨ ਸ਼੍ਰੇਅਸ਼ ਅੱਈਅਰ ਤੇ ਮੁਹੰਮਦ ਸਿਰਾਜ਼ ਨੂੰ ਮੌਕਾ ਮਿਲਿਆ ਹੈ, ਉੱਥੇ ਹੀ ਤਜਰਬੇਕਾਰ ਆਸ਼ੀਸ਼ ਨੇਹਰਾ ਦੀ ਵੀ ਚੋਣ ਹੋਈ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਨਿਊਜ਼ੀਲੈਂਡ ਵਿਰੁੱਧ ਖੇਡੀ ਜਾਣ ਵਾਲੀ 3 ਮੈਚਾਂ ਦੀ ਟੀ-20 ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ।