ਭਾਰਤੀ ਫ਼ੌਜ ਦਾ ਕਮਾਲ: ਸੜਕਾਂ 'ਤੇ ਉਤਾਰੇ ਲੜਾਕੂ ਜਹਾਜ਼
ਮੌਜੂਦਾ ਜੰਗਾਂ ਵਿੱਚ ਜਿੱਥੇ ਲੜਾਕੂ ਜਹਾਜ਼ਾਂ ਨੂੰ ਜ਼ਮੀਨ 'ਤੇ ਉੱਤਰਨ ਲਈ ਖਾਸ ਤਰ੍ਹਾਂ ਦੇ ਐਕਸਪ੍ਰੈਸ-ਵੇਅ ਤੇ ਹਾਈਵੇਅਜ਼ ਨੂੰ ਲੈਂਡਿੰਗ ਗ੍ਰਾਊਂਡ ਵਾਂਗ ਵਰਤਿਆ ਜਾਂਦਾ ਹੈ। ਇਸੇ ਲਈ ਭਾਰਤੀ ਹਵਾਈ ਫ਼ੌਜ ਵੀ ਇਸੇ ਤਰ੍ਹਾਂ ਦੀ ਡਰਿੱਲ ਕਰ ਰਹੀ ਹੈ।
ਭਾਰਤ ਵਿੱਚ ਸਭ ਤੋਂ ਪਹਿਲਾਂ ਮਈ 2015 ਵਿੱਚ ਯਮੁਨਾ ਐਕਸਪ੍ਰੈਸ-ਵੇਅ 'ਤੇ ਮਥੁਰਾ ਦੇ ਨਜ਼ਦੀਕ ਮਿਰਾਜ ਜਹਾਜ਼ਾਂ ਨੇ ਲੈਂਡਿੰਗ ਕੀਤੀ ਸੀ।
ਭਾਰਤ ਵਿੱਚ ਇਹ ਤੀਜੀ ਵਾਰ ਹੈ ਕਿ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਕਿਸੇ ਐਕਸਪ੍ਰੈਸ-ਵੇਅ 'ਤੇ ਅਜਿਹਾ ਅਭਿਆਸ ਕੀਤਾ ਹੈ।
ਜੰਗ ਦੇ ਮੈਦਾਨ ਵਿੱਚ ਕਿਸੇ ਵੀ ਦੇਸ਼ ਦੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਉਹ ਦੁਸ਼ਮਣ ਦੇ ਏਅਰਬੇਸ ਤੇ ਹਵਾਈ ਪੱਟੀਆਂ ਨੂੰ ਤਹਿਸ ਨਹਿਸ ਕਰ ਦੇਵੇ ਤਾਂਕਿ ਲੜਾਕੂ ਜਹਾਜ਼ਾਂ ਨੂੰ ਉੱਡਣ ਜਾਂ ਉਤਰਨ ਲਈ ਥਾਂ ਨਾ ਮਿਲੇ। ਇਸੇ ਲਈ ਐਕਸਪ੍ਰੈਸ-ਵੇਅ ਜਾਂ ਹਾਈਵੇਅਜ਼ ਨੂੰ ਹਵਾਈ ਜਹਾਜ਼ਾਂ ਲਈ ਹਵਾਈ ਪੱਟੀ ਨੂੰ ਭਵਿੱਖ ਵਿੱਚ ਵਰਤੇ ਜਾਣ ਦੀ ਯੋਜਨਾ ਲਈ ਤਿਆਰ ਕੀਤਾ ਜਾ ਰਿਹਾ ਹੈ।
ਦੋ ਇੰਜਣਾਂ ਵਾਲੇ ਇਸ ਜਹਾਜ਼ ਵਿੱਚ 300 MM ਦੀ ਬੰਦੂਕ ਵੀ ਮੌਜੂਦ ਹੁੰਦੀ ਹੈ। ਇਹ ਜਹਾਜ਼ 1350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਬੰਬ ਸੁੱਟ ਕੇ ਡੂੰਘਾਈ ਤਕ ਮਾਰ ਕਰਨ ਦੇ ਸਮਰੱਥ ਹਨ।
ਮਿਰਾਜ ਜਹਾਜ਼ਾਂ ਤੋਂ ਬਾਅਦ ਜਗੂਆਰ ਜਹਾਜ਼ਾਂ ਨੇ ਆਪਣੇ ਕਰਤਬ ਵਿਖਾਏ। ਇਹ ਜਹਾਜ਼ 4750 ਕਿਲੋ ਵਜ਼ਨ ਚੁੱਕ ਕੇ ਉੱਡ ਸਕਦਾ ਹੈ।
ਇਹ ਦੂਜੇ ਜਹਾਜ਼ ਨੂੰ ਹਵਾ ਵਿੱਚ ਹੀ ਮਾਰ ਸੁੱਟਣ ਦੀ ਸਮਰੱਥਾ ਰੱਖਦਾ ਹੈ। ਇਸ ਵਿੱਚ 30 MM ਤੋਪ ਲੱਗੀ ਹੋਈ ਹੈ।
ਇਸ ਤੋਂ ਫੌਰਨ ਬਾਅਦ ਤਿੰਨ ਮਿਰਾਜ-2000 ਲੜਾਕੂ ਜਹਾਜ਼ ਉੱਤਰਿਆ। 2495 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਵਾਲੇ ਕੁੱਲ 50 ਮਿਰਾਜ-2000 ਭਾਰਤੀ ਹਵਾਈ ਫ਼ੌਜ ਕੋਲ ਹਨ। ਇਹ ਜਹਾਜ਼ ਦੂਰ ਤਕ ਮਾਰ ਕਰਨ ਵਾਲੀਆਂ 530D ਮਿਸਾਈਲਾਂ ਨਾਲ ਲੈਸ ਹੈ।
ਇਹ ਜਹਾਜ਼ ਕਿਸੇ ਵੀ ਮਿਸਾਈਲ ਨੂੰ ਪਛਾਣ ਸਕਦਾ ਹੈ। ਚੀਨ ਵਾਲੇ ਪਾਸੇ ਤੋਂ ਘੁਸਪੈਠ ਰੋਕਣ ਲਈ ਇਸ ਦੀ ਤਾਇਨਾਤੀ ਕੀਤੀ ਗਈ ਹੈ।
ਇਸ ਵਿੱਚੋਂ ਗਰੁੜ ਕਮਾਂਡੋ ਆਪਣੀਆਂ ਗੱਡੀਆਂ ਤੇ ਹੋਰ ਸਾਜ਼ੋ ਸਾਮਾਨ ਸਮੇਤ ਬਾਹਰ ਨਿਕਲੇ। ਢੋਆ-ਢੁਆਈ ਦੇ ਮਾਮਲੇ ਵਿੱਚ ਇਹ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਹੈ।
ਐਕਸਪ੍ਰੈਸ-ਵੇਅ 'ਤੇ ਸਭ ਤੋਂ ਪਹਿਲਾਂ ਟ੍ਰਾਂਸਪੋਰਟ ਏਅਰਕ੍ਰਾਫਟ C-130 J ਸੁਪਰ ਹਰਕਿਊਲਿਸ ਨੇ ਯਮੁਨਾ ਐਕਸਪ੍ਰੈਸ-ਵੇਅ 'ਤੇ ਆਪਣੇ ਕਰਤਬ ਵਿਖਾਏ।
ਅੱਜ ਪੂਰੀ ਦੁਨੀਆ ਨੇ ਭਾਰਤ ਦੀ ਤਾਕਤ ਦੇਖੀ। ਆਗਰਾ-ਲਖਨਊ ਐਕਸਪ੍ਰੈਸ-ਵੇਅ 'ਤੇ ਹਵਾਈ ਫੌਜ ਦੇ ਕੁਝ ਲੜਾਕੂ ਜਹਾਜ਼ਾਂ ਨਾਲ ਉੱਤਰਨ ਤੇ ਛੋਹ ਕੇ ਮੁੜ ਉਡਾਣ ਭਰਨ ਦਾ ਅਭਿਆਸ ਕੀਤਾ। ਹਵਾਈ ਫ਼ੌਜ ਦੇ 20 ਜਹਾਜ਼ ਆਗਰਾ-ਲਖਨਊ ਐਕਸਪ੍ਰੈਸ-ਵੇਅ 'ਤੇ ਉੱਤਰੇ। ਤਸਵੀਰਾਂ ਰਾਹੀਂ ਵੇਖੋ ਕਿਸੇ ਐਕਸਪ੍ਰੈਸ-ਵੇਅ 'ਤੇ ਕੀਤੀ ਗਈ ਸਭ ਤੋਂ ਵੱਡੀ ਲੈਂਡਿੰਗ।