ਮੋਹਾਲੀ - ਵਿਸ਼ਵ ਦੇ ਨੰਬਰ 1 ਆਲ ਰਾਉਂਡਰ ਰਵੀਚੰਦਰਨ ਅਸ਼ਵਿਨ ਨੇ ਸਾਲ 2016 'ਚ 500 ਰਨ ਅਤੇ 50 ਵਿਕਟਾਂ ਦਾ ਡਬਲ ਪੂਰਾ ਕਰ ਲਿਆ ਹੈ। ਇਹ ਉਪਲਬਧੀ ਹਾਸਿਲ ਕਰਨ ਵਾਲੇ ਓਹ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਅਸ਼ਵਿਨ ਤੋਂ ਪਹਿਲਾਂ ਭਾਰਤ ਲਈ ਇਹ ਕਾਰਨਾਮਾ ਸਿਰਫ ਕਪਿਲ ਦੇਵ ਹੀ ਕਰ ਸਕੇ ਹਨ। ਕਪਿਲ ਦੇਵ ਨੇ ਇਹ ਕਾਰਨਾਮਾ 2 ਵਾਰ ਕੀਤਾ ਸੀ।
ਅਸ਼ਵਿਨ ਨੇ ਇੰਗਲੈਂਡ ਖਿਲਾਫ ਚਲ ਰਹੇ ਤੀਜੇ ਟੈਸਟ ਮੈਚ 'ਚ ਐਤਵਾਰ ਨੂੰ ਆਪਣੀ 57 ਰਨ ਦੀ ਨਾਬਾਦ ਪਾਰੀ ਦੌਰਾਨ ਇਹ ਉਪਲਬਧੀ ਹਾਸਿਲ ਕੀਤੀ। ਅਸ਼ਵਿਨ ਇਸ ਸਾਲ 56 ਵਿਕਟ ਲਾਇ ਚੁੱਕੇ ਹਨ ਅਤੇ ਐਤਵਾਰ ਨੂੰ ਹੀ ਅਸ਼ਵਿਨ ਨੇ ਇਸ ਸਾਲ 500 ਰਨ ਵੀ ਪੂਰੇ ਕਰ ਲਏ। ਅਸ਼ਵਿਨ ਨੇ ਇਸ ਸਾਲ 545 ਰਨ ਬਣਾਏ ਹਨ। ਅਸ਼ਵਿਨ ਨੇ ਇਸ ਸਾਲ ਸਿਰਫ 10 ਟੈਸਟ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ ਇਹ ਕਮਾਲ ਕਰ ਵਿਖਾਇਆ ਹੈ। ਅਸ਼ਵਿਨ ਨੇ ਮੋਹਾਲੀ 'ਚ 72 ਰਨ ਦੀ ਪਾਰੀ ਖੇਡੀ। ਪਿਛਲੇ 7 ਸਾਲ 'ਚ ਡਬਲ ਬਣਾਉਣ ਵਾਲੇ ਅਸ਼ਵਿਨ ਪਹਿਲੇ ਖਿਡਾਰੀ ਹਨ। ਇਸਤੋਂ ਪਹਿਲਾਂ ਸਾਲ 2009 'ਚ ਮਿਚਲ ਜਾਨਸਨ ਨੇ 13 ਟੈਸਟ ਮੈਚਾਂ 'ਚ 500 ਰਨ ਬਣਾਏ ਸਨ ਅਤੇ 13 ਵਿਕਟ ਹਾਸਿਲ ਕੀਤੇ ਸਨ।
ਭਾਰਤ ਦੇ ਦਿੱਗਜ ਆਲ ਰਾਉਂਡਰ ਕਪਿਲ ਦੇਵ ਨੇ ਸਾਲ 1979 'ਚ 17 ਟੈਸਟ ਮੈਚਾਂ 'ਚ 619 ਰਨ ਬਣਾਏ ਸਨ ਅਤੇ 74 ਵਿਕਟ ਝਟਕੇ ਸਨ। ਕਪਿਲ ਦੇਵ ਨੇ ਸਾਲ 1983 'ਚ 18 ਟੈਸਟ ਮੈਚਾਂ 'ਚ 579 ਰਨ ਬਣਾਏ ਅਤੇ 75 ਵਿਕਟ ਹਾਸਿਲ ਕੀਤੇ ਸਨ।