✕
  • ਹੋਮ

ਅਸ਼ਵਿਨ ਨੇ ਕੀਤੀ ਕਪਿਲ ਦੀ ਬਰਾਬਰੀ

ਏਬੀਪੀ ਸਾਂਝਾ   |  09 Dec 2016 10:48 AM (IST)
1

ਇਹ ਅਸ਼ਵਿਨ ਦੇ ਕਰੀਅਰ ਦਾ 23ਵਾਂ 5 ਵਿਕਟ ਹਾਸਿਲ ਕਰਨ ਦਾ ਮੌਕਾ ਹੈ। ਇਸਦੇ ਨਾਲ ਹੀ ਅਸ਼ਵਿਨ ਨੇ ਰਿਕਾਰਡ ਲਿਸਟ 'ਚ ਕਪਿਲ ਦੇਵ ਦੇ ਨਾਲ ਆਪਣਾ ਨਾਮ ਵੀ ਜੋੜ ਲਿਆ।

2

ਮੈਚ ਦੇ ਦੂਜੇ ਦਿਨ ਅਸ਼ਵਿਨ ਨੇ ਸਟੋਕਸ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਇਸ ਵਿਕਟ ਨੂੰ ਹਾਸਿਲ ਕਰਦੇ ਹੀ ਅਸ਼ਵਿਨ ਨੇ ਪਹਿਲੇ ਦਿਨ ਹਾਸਿਲ ਕੀਤੇ 4 ਵਿਕਟਾਂ ਦੀ ਗਿਣਤੀ ਨੂੰ 5 'ਤੇ ਪਹੁੰਚਾ ਦਿੱਤਾ।

3

ਲਗਾਤਾਰ ਦਮਦਾਰ ਪ੍ਰਦਰਸ਼ਨ ਕਰ ਰਹੇ ਅਸ਼ਵਿਨ ਨੇ ਮੈਚ ਦੇ ਦੂਜੇ ਦਿਨ ਕਪਿਲ ਦੇਵ ਦੇ ਰਿਕਾਰਡ ਦੀ ਬਰਾਬਰੀ ਕਰ ਲਈ।

4

ਕੁੰਬਲੇ ਨੇ 35 ਵਾਰ 5 ਵਿਕਟ ਹੌਲ ਹਾਸਿਲ ਕੀਤਾ ਜਦਕਿ ਭੱਜੀ ਨੇ ਇਹ ਕਾਰਨਾਮਾ 25 ਵਾਰ ਕਰਕੇ ਵਿਖਾਇਆ।

5

ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ 'ਚ ਖੇਡੇ ਜਾ ਰਹੇ ਸੀਰੀਜ਼ ਦੇ ਚੌਥੇ ਟੈਸਟ ਮੈਚ 'ਚ ਅਸ਼ਵਿਨ ਨੇ ਇੱਕ ਹੋਰ ਕਮਾਲ ਆਪਣੇ ਕਰੀਅਰ 'ਚ ਸ਼ਾਮਿਲ ਕਰ ਲਿਆ।

6

7

ਅਸ਼ਵਿਨ ਨੇ ਝਟਕੇ 5 ਵਿਕਟ

8

9

ਕਪਿਲ ਦੇਵ ਨੇ ਵੀ 23 ਵਾਰ ਇੱਕੋ ਪਾਰੀ 'ਚ 5 ਵਿਕਟ ਹਾਸਿਲ ਕਰਨ ਦਾ ਕਮਾਲ ਕਰਕੇ ਵਿਖਾਇਆ ਸੀ। ਹੁਣ ਅਸ਼ਵਿਨ ਤੋਂ ਉੱਤੇ ਸਿਰਫ 2 ਗੇਂਦਬਾਜ਼ਾਂ ਦਾ ਨਾਮ ਹੈ। ਕੁੰਬਲੇ ਅਤੇ ਹਰਭਜਨ ਸਿੰਘ ਨੇ ਅਸ਼ਵਿਨ ਤੋਂ ਵਧ ਵਾਰ ਇਹ ਕਮਾਲ ਕੀਤਾ ਹੈ।

10

ਖਾਸ ਗੱਲ ਇਹ ਹੈ ਕਿ ਅਸ਼ਵਿਨ ਨੇ ਇਹ ਕਮਾਲ ਸਿਰਫ 43 ਮੈਚਾਂ 'ਚ ਕਰ ਵਿਖਾਇਆ ਹੈ।

  • ਹੋਮ
  • ਖੇਡਾਂ
  • ਅਸ਼ਵਿਨ ਨੇ ਕੀਤੀ ਕਪਿਲ ਦੀ ਬਰਾਬਰੀ
About us | Advertisement| Privacy policy
© Copyright@2026.ABP Network Private Limited. All rights reserved.