ਵਿਸ਼ਾਖਾਪਟਨਮ - ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਤੀਜੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 255 ਰਨ 'ਤੇ ਸਮੇਟ ਦਿੱਤੀ। ਟੀਮ ਇੰਡੀਆ ਨੂੰ ਪਹਿਲੀ ਪਾਰੀ 'ਚ 200 ਰਨ ਦੀ ਲੀਡ ਹਾਸਿਲ ਹੋਈ।
ਸਟੋਕਸ-ਬੇਅਰਸਟੋ ਨੇ ਸੰਭਾਲਿਆ
ਬੈਨ ਸਟੋਕਸ ਅਤੇ ਜੌਨੀ ਬੇਅਰਸਟੋ ਨੇ ਮਿਲਕੇ ਇੰਗਲੈਂਡ ਦੀ ਲੜਖੜਾਈ ਪਾਰੀ ਨੂੰ ਸੰਭਾਲਿਆ। ਇੰਗਲੈਂਡ ਨੇ ਮੈਚ ਦੇ ਦੂਜੇ ਦਿਨ 80 ਰਨ 'ਤੇ 5 ਵਿਕਟ ਗਵਾ ਦਿੱਤੇ ਸਨ। ਸਟੋਕਸ ਅਤੇ ਬੇਅਰਸਟੋ ਨੇ 6ਵੇਂ ਵਿਕਟ ਲਈ 110 ਰਨ ਦੀ ਪਾਰਟਨਰਸ਼ਿਪ ਕੀਤੀ। ਬੇਅਰਸਟੋ ਨੇ 152 ਗੇਂਦਾਂ 'ਤੇ 53 ਰਨ ਦੀ ਪਾਰੀ ਖੇਡੀ। ਸਟੋਕਸ ਨੇ 11 ਚੌਕਿਆਂ ਦੀ ਮਦਦ ਨਾਲ 70 ਰਨ ਬਣਾਏ। ਪਰ ਦੋਨਾ ਦੇ ਆਊਟ ਹੋਣ ਤੋਂ ਬਾਅਦ ਇੰਗਲੈਂਡ ਦਾ ਕੋਈ ਵੀ ਬੱਲੇਬਾਜ ਜਾਦਾ ਸਮਾਂ ਮੈਦਾਨ 'ਤੇ ਟਿਕ ਨਹੀਂ ਸਕਿਆ ਅਤੇ ਇੰਗਲੈਂਡ ਦੀ ਟੀਮ 255 ਰਨ 'ਤੇ ਆਲ ਆਊਟ ਹੋ ਗਈ।
ਅਸ਼ਵਿਨ ਦਾ ਕਮਾਲ
ਟੀਮ ਇੰਡੀਆ ਲਈ ਰਵੀਚੰਦਰਨ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਬਣ ਕੇ ਉਭਰੇ। ਅਸ਼ਵਿਨ ਨੇ 29.5 ਓਵਰਾਂ 'ਚ 67 ਰਨ ਦੇਕੇ 5 ਵਿਕਟ ਝਟਕੇ। ਇਹ 22ਵਾਂ ਮੌਕਾ ਹੈ ਜਦ ਅਸ਼ਵਿਨ ਨੇ ਇੱਕੋ ਪਾਰੀ 'ਚ 5 ਵਿਕਟ ਝਟਕੇ।