✕
  • ਹੋਮ

ਟੀਮ 'ਚ ਨਹੀਂ ਚੁਣਿਆ, ਕਾਬਲੀਅਤ ਵਿਖਾਉਣ ਲਈ ਜੜਿਆ ਦੋਹਰਾ ਸੈਂਕੜਾ

ਏਬੀਪੀ ਸਾਂਝਾ   |  15 Oct 2017 04:39 PM (IST)
1

ਉਦੋਂ ਤੋਂ ਲੈ ਕੇ ਸ਼੍ਰੀਲੰਕਾ, ਆਸਟ੍ਰੇਲੀਆ ਤੇ ਹੁਣ ਨਿਊਜ਼ੀਲੈਂਡ ਲੜੀ ਵਿੱਚ ਵੀ ਉਸ ਨੂੰ ਟੀਮ ਵਿੱਚ ਥਾਂ ਨਹੀਂ ਦਿੱਤੀ ਗਈ।

2

ਉਸ ਦੇਸ਼ ਲਈ ਆਖਰੀ ਇੱਕ ਦਿਨਾ ਮੁਕਾਬਲਾ ਇਸੇ ਸਾਲ ਜੁਲਾਈ ਵਿੱਚ ਵੈਸਟਇੰਡੀਜ਼ ਵਿਰੁੱਧ ਖੇਡਿਆ ਸੀ।

3

ਰਵਿੰਦਰ ਜਡੇਜਾ ਵੀ ਅਸ਼ਵਿਨ ਵਾਂਗ ਸ਼੍ਰੀਲੰਕਾ ਵਿਰੁੱਧ ਟੈਸਟ ਲੜੀ ਤੋਂ ਬਾਅਦ ਟੀਮ ਦਾ ਹਿੱਸਾ ਨਹੀਂ ਹੈ।

4

ਸੌਰਾਸ਼ਟਰ ਨੇ ਜੰਮੂ ਕਸ਼ਮੀਰ ਵਿਰੁੱਧ ਖੇਡਦਿਆਂ ਜਡੇਜਾ ਦੀ ਮਦਦ ਨਾਲ ਪਹਿਲੀ ਪਾਰੀ ਦੇ ਦੂਜੇ ਦਿਨ 7 ਵਿਕਟਾਂ ਦੇ ਨੁਕਸਾਨ 'ਤੇ 563 ਦੌੜਾਂ ਬਣਾ ਲਈਆਂ ਹਨ।

5

ਪਰ ਟੀਮ ਦੀ ਚੋਣ ਤੋਂ ਬਾਅਦ ਰਵਿੰਦਰ ਜਡੇਜਾ ਨੇ ਆਪਣੇ ਬੱਲੇ ਦਾ ਜਾਦੂ ਜਾਰੀ ਰੱਖਿਆ ਤੇ ਦੋਹਰਾ ਸੈਂਕੜਾ ਜੜ ਕੇ ਚੋਣਕਾਰਾਂ ਨੂੰ ਇਹ ਸਾਬਤ ਕਰ ਦਿੱਤਾ ਕਿ ਹਾਲੇ ਤਕ ਗੇਂਦ ਦੇ ਨਾਲ-ਨਾਲ ਉਸ ਦੇ ਬੱਲੇ ਵਿੱਚ ਵੀ ਦਮ ਹੈ।

6

ਬੀਤੇ ਦਿਨੀਂ ਭਾਰਤੀ ਚੋਣਕਾਰਾਂ ਨੇ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਇੱਕ ਦਿਨਾਂ ਲੜੀ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਜਿਸ ਵਿੱਚ ਇੱਕ ਵਾਰ ਫਿਰ ਤੋਂ ਅਸ਼ਵਿਨ ਤੇ ਜਡੇਜਾ ਨੂੰ ਥਾਂ ਨਹੀਂ ਦਿੱਤੀ ਗਈ।

7

ਐਮ.ਐਸ.ਕੇ. ਪ੍ਰਸਾਦ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਸੀਨੀਅਰ ਗੇਂਦਬਾਜ਼ਾਂ ਨੂੰ ਸ਼੍ਰੀਲੰਕਾ ਵਿਰੁੱਧ ਸੀਮਤ ਓਵਰਾਂ ਦੀ ਲੜੀ ਦੌਰਾਨ ਆਰਾਮ ਦਿੱਤਾ ਗਿਆ ਸੀ ਪਰ ਆਸਟ੍ਰੇਲੀਆ ਤੇ ਹੁਣ ਨਿਊਜ਼ੀਲੈਂਡ ਖਿਲਾਫ ਵੀ ਉਨ੍ਹਾਂ ਦੀ ਅਣਦੇਖੀ ਹੁੰਦੀ ਹੋਈ ਜਾਪਦੀ ਹੈ। ਜਿੱਥੋਂ ਤਕ ਸੀਮਤ ਓਵਰਾਂ ਦੀ ਖੇਡ ਦਾ ਸਬੰਧ ਹੈ, ਉਹ ਹੌਲੀ-ਹੌਲੀ ਆਪਣੀ ਪਸੰਦ ਦੇ ਘੇਰੇ ਵਿੱਚੋਂ ਬਾਹਰ ਹੁੰਦੇ ਜਾ ਰਹੇ ਹਨ।

8

ਰਣਜੀ ਟਰਾਫੀ ਵਿੱਚ ਖੇਡ ਰਹੇ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜੜੇਜਾ ਨੂੰ ਚੋਣਕਾਰਾਂ ਨੇ ਲਗਾਤਾਰ ਤੀਜੀ ਵਾਰ ਅੱਖੋਂ ਪਰੋਖੇ ਕਰ ਦਿੱਤਾ। ਉਨ੍ਹਾਂ ਨਿਊਜ਼ੀਲੈਂਡ ਵਿਰੁੱਧ ਇੱਕ ਦਿਨਾ ਲੜੀ ਵਿੱਚ ਨੌਜਵਾਨ ਖਿਡਾਰੀਆਂ ਨਾਲ ਟੀਮ ਵਿੱਚ ਰਹਿਣ ਦਾ ਫੈਸਲਾ ਕਰ ਲਿਆ।

  • ਹੋਮ
  • ਖੇਡਾਂ
  • ਟੀਮ 'ਚ ਨਹੀਂ ਚੁਣਿਆ, ਕਾਬਲੀਅਤ ਵਿਖਾਉਣ ਲਈ ਜੜਿਆ ਦੋਹਰਾ ਸੈਂਕੜਾ
About us | Advertisement| Privacy policy
© Copyright@2026.ABP Network Private Limited. All rights reserved.