ਨਵੀਂ ਦਿੱਲੀ - ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ 'ਚ 10 ਵਿਕਟ ਹਾਸਿਲ ਕਰਨ ਤੋਂ ਬਾਅਦ ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤਾਜਾ ਗੇਂਦਬਾਜ਼ੀ ਰੈਂਕਿੰਗ 'ਚ 1 ਸਥਾਨ ਦੇ ਫਾਇਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਕਾਨਪੁਰ 'ਚ ਧਮਾਕਾ ਕਰਨ ਤੋਂ ਬਾਅਦ ਹੁਣ ਅਸ਼ਵਿਨ ਜੇਕਰ ਕੋਲਕਾਤਾ 'ਚ ਵੀ ਕਮਾਲ ਕਰਦੇ ਹਨ ਤਾਂ ਓਹ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਸਕਦੇ ਹਨ। 
  
 
ਅਸ਼ਵਿਨ ਨੇ ਕਾਨਪੁਰ ਟੈਸਟ 'ਚ 225 ਰਨ ਦੇਕੇ 10 ਵਿਕਟ ਹਾਸਿਲ ਕੀਤੇ ਸਨ। ਅਸ਼ਵਿਨ ਦੇ ਦਮਦਾਰ ਪ੍ਰਦਰਸ਼ਨ ਸਦਕਾ ਟੀਮ ਇੰਡੀਆ ਨੇ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਟੀਮ ਨੂੰ 197 ਰਨ ਨਾਲ ਮਾਤ ਦਿੱਤੀ ਸੀ। ਇਸੇ ਪ੍ਰਦਰਸ਼ਨ ਦੌਰਾਨ ਅਸ਼ਵਿਨ ਇੰਗਲੈਂਡ ਦੇ ਗੇਂਦਬਾਜ਼ ਐਂਡਰ ਸਨ ਤੋਂ 1 ਅੰਕ ਦੇ ਫਾਇਦੇ ਨਾਲ 1 ਸਥਾਨ ਅੱਗੇ ਹੋ ਗਏ। 
  
 
ਹੁਣ ਅਸ਼ਵਿਨ ਚੋਟੀ 'ਤੇ ਕਾਬਿਜ ਦਖਣੀ ਅਫਰੀਕਾ ਦੇ ਡੇਲ ਸਟੇਨ ਤੋਂ ਸਿਰਫ 7 ਅੰਕ ਪਿਛੇ ਹਨ। ਸਟੇਨ 878 ਅੰਕਾਂ ਨਾਲ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ 'ਚ ਨੰਬਰ 1 ਬਣੇ ਹੋਏ ਹਨ। 
  
 
ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਕੋਲਕਾਤਾ ਟੈਸਟ 'ਚ ਸ਼ੁਰੂ ਹੋ ਰਹੇ ਦੂਜੇ ਟੈਸਟ 'ਚ ਚੰਗਾ ਪ੍ਰਦਰਸ਼ਨ ਕਰ ਅਸ਼ਵਿਨ ਕੋਲ ਸਾਲ 2016 'ਚ ਦੂਜੀ ਵਾਰ ਨੰਬਰ 1 ਦੇ ਸਥਾਨ 'ਤੇ ਪਹੁੰਚਣ ਦਾ ਮੌਕਾ ਹੈ।