✕
  • ਹੋਮ

ਏਸ਼ੀਅਨ ਖੇਡਾਂ 2018: ਭਾਰਤੀਆਂ ਖਿਡਾਰੀਆਂ ਨੇ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਏ 17 ਤਗ਼ਮੇ

ਏਬੀਪੀ ਸਾਂਝਾ   |  23 Aug 2018 08:15 PM (IST)
1

ਸੂਰਿਆ ਭਾਨੂੰ ਪ੍ਰਤਾਪ ਨੇ 60 ਕਿਲੋਗ੍ਰਾਮ ਇਵੈਂਟ ਵਿੱਚ ਨਰੇਂਦਰ ਗਰੇਵਾਲ ਨੇ 65 ਕਿੱਲੋਗ੍ਰਾਮ ਵੁਸ਼ੂ ਇਵੈਂਟ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ।

2

18ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਵੁਸ਼ੂ ਦੇ ਵੱਖ-ਵੱਖ ਇਵੈਂਟਸ ਵਿੱਚ ਚਾਰ ਬ੍ਰੌਂਜ਼ ਮੈਡਲ ਮਿਲੇ ਹਨ। ਭਾਰਤੀ ਖਿਡਾਰੀ ਸੰਤੋਸ਼ ਕੁਮਾਰ ਨੇ ਪੁਰਸ਼ਾਂ ਦੀ 56 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੀ ਇੱਕ ਹੋਰ ਵੁਸ਼ੂ ਖਿਡਾਰੀ ਰੋਸ਼ਿਬਿਨਾ ਦੇਵੀ ਨੇ ਵੀ 60 ਕਿੱਲੋਗ੍ਰਾਮ ਭਾਰ ਵਰਗ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਹੈ।

3

ਭਾਰਤੀ ਮਹਿਲਾ ਟੈਨਿਸ ਖਿਡਾਰੀ ਅੰਕਿਤ ਰੈਨਾ ਨੂੰ 18ਵੀਆਂ ਏਸ਼ੀਆਈ ਖੇਡਾਂ ਵਿੱਚ ਔਰਤਾਂ ਦੇ ਇਕਹਿਰੇ ਮੁਕਾਬਲਿਆਂ ਵਿੱਚ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕੀਤਾ। ਖੇਡਾਂ ਦੇ ਪੰਜਵੇਂ ਦਿਨ ਦਾ ਪਹਿਲਾ ਮੈਡਲ ਅੰਕਿਤਾ ਨੇ ਹੀ ਦੇਸ਼ ਦੀ ਝੋਲੀ ਪਾਇਆ।

4

ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਤੇ ਰਵੀ ਕੁਮਾਰ ਨੇ ਐਤਵਾਰ ਨੂੰ 10 ਮੀਟਰ ਏਅਰ ਰਾਈਫ਼ਲ ਮਿਸ਼ਰਤ ਈਵੈਂਟ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ।

5

ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ ਮੰਗਲਵਾਰ ਨੂੰ ਇੱਥੇ 18ਵੀਆਂ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫ਼ਲ-3 ਪੋਜ਼ੀਸ਼ਨ ਸ਼ੂਟਿੰਗ ਵਿੱਚ ਚਾਂਦੀ ਦਾ ਤਗ਼ਮਾ ਆਪਣੇ ਨਾਂਅ ਕੀਤਾ।

6

ਭਾਰਤ ਦੇ 15 ਸਾਲ ਦੇ ਨਿਸ਼ਾਨੇਬਾਜ਼ ਸ਼ਾਰਦੁਲ ਵਿਹਾਨ ਨੇ ਡਬਲ ਟ੍ਰੈਪ ਸ਼ੂਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।

7

ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ ਸੋਮਵਾਰ ਨੂੰ ਇਨ੍ਹਾਂ ਖੇਡਾਂ ਵਿੱਚ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫ਼ਲ ਸ਼ੂਟਿੰਗ ਵਿੱਚ 247.1 ਅੰਕ ਹਾਸਲ ਕਰ ਚਾਂਦੀ ਦਾ ਤਗ਼ਮਾ ਜਿੱਤਿਆ।

8

18ਵੀਆਂ ਏਸ਼ੀਅਨ ਖੇਡਾਂ ਭਾਰਤ ਦੇ ਨਿਸ਼ਾਨੇਬਾਜ਼ ਲਕਸ਼ਿਆ ਨੇ ਪੁਰਸ਼ਾਂ ਦੇ ਟ੍ਰੈਪ ਈਵੈਂਟ ਦੇ ਫਾਈਨਲ ਵਿੱਚ ਸਿਲਵਰ ਮੈਡਲ ਜਿੱਤਾ ਹੈ। ਫਾਈਨਲ ਈਵੈਂਟ ਵਿੱਚ ਉਸ ਨੂੰ ਦੂਜਾ ਸਥਾਨ ਮਿਲਿਆ ਤੇ ਉਹ ਸਿਲਵਰ ਮੈਡਲ ਆਪਣੇ ਨਾਂਅ ਕਰਨ ਵਿੱਚ ਕਾਮਯਾਬ ਹੋਏ।

9

16 ਸਾਲ ਦੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ ਹੈ। ਸੌਰਭ ਆਪਣੇ ਘਰਵਾਲਿਆਂ ਨਾਲ ਬਗ਼ਾਵਤ ਕਰ ਕੇ ਇਸ ਖੇਤਰ ਵਿੱਚ ਆਇਆ ਸੀ।

10

ਔਰਤਾਂ ਦੇ 25 ਮੀਟਰ ਪਿਸਟਲ ਸ਼ੂਟਿੰਗ ਵਿੱਚ ਰਾਹੀ ਸਾਰਨੋਬਤ ਨੇ ਵੀ ਸੋਨ ਤਗ਼ਮਾ ਜਿੱਤਿਆ।

11

ਮਹਿਲਾ ਕੁਸ਼ਤੀ ਵਿੱਚ ਵਿਨੇਸ਼ ਫੋਗਾਟ ਨੇ ਦੇਸ਼ ਲਈ ਅਗਲਾ ਗੋਲਡ ਮੈਡਲ ਜਿੱਤਿਆ। ਵਿਨੇਸ਼ ਮਹਿਲਾ ਭਲਵਾਨ ਗੀਤਾ ਫੋਗਾਟ ਦੀ ਚਚੇਰੀ ਭੈਣ ਹੈ।

12

ਬਜਰੰਗ ਪੂਨੀਆ ਨੇ 18ਵੀਆਂ ਏਸ਼ੀਆਈ ਖੇਡਾਂ ਵਿੱਚ ਐਤਵਾਰ ਨੂੰ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ ਹੈ।

13

ਆਓ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਦੇ ਕਿਹੜੇ ਕਿਹੜੇ ਖਿਡਾਰੀਆਂ ਨੇ ਭਾਰਤ ਲਈ ਬਿਹਤਰ ਪ੍ਰਦਰਸ਼ਨ ਕੀਤਾ ਹੈ।

14

ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਹੋ ਰਹੀਆਂ 18ਵੀਆਂ ਏਸ਼ੀਅਮ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤਕ ਕੁੱਲ 17 ਤਗ਼ਮੇ ਜਿੱਤ ਲਏ ਹਨ। ਇਨ੍ਹਾਂ ਵਿੱਚ 4 ਸੋਨ, 4 ਚਾਂਦੀ ਅਤੇ 9 ਕਾਂਸੇ ਦੇ ਤਗ਼ਮੇ ਸ਼ਾਮਲ ਹਨ।

  • ਹੋਮ
  • ਖੇਡਾਂ
  • ਏਸ਼ੀਅਨ ਖੇਡਾਂ 2018: ਭਾਰਤੀਆਂ ਖਿਡਾਰੀਆਂ ਨੇ ਰਚਿਆ ਇਤਿਹਾਸ, ਦੇਸ਼ ਦੀ ਝੋਲੀ ਪਾਏ 17 ਤਗ਼ਮੇ
About us | Advertisement| Privacy policy
© Copyright@2025.ABP Network Private Limited. All rights reserved.