Asian Games: ਤੇਜ਼ਸਵਿਨ ਸ਼ੰਕਰ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕਰ ਲਿਆ ਹੈ। ਉਨ੍ਹਾਂ ਨੇ ਡੀਕੈਥਲੋਨ ਮੈਨਸ ਨੈਸ਼ਨਲ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਲਗਭਗ 49 ਸਾਲਾਂ ਬਾਅਦ ਏਸ਼ੀਆਈ ਖੇਡਾਂ ਦਾ ਡੈਕਾਥਲੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਖਰੀ ਵਾਰ ਸਾਲ 1974 ਵਿੱਚ ਏਸ਼ੀਆਈ ਖੇਡਾਂ ਵਿੱਚ ਤਗ਼ਮਾ ਜਿੱਤਿਆ ਸੀ। 

ਇਸ ਤੋਂ ਪਹਿਲਾਂ ਸੋਮਵਾਰ ਨੂੰ ਉਹ ਪੁਰਸ਼ਾਂ ਦੇ ਡੀਕੈਥਲੋਨ ਮੁਕਾਬਲੇ ਵਿੱਚ ਪੰਜਵੇਂ ਸਥਾਨ ’ਤੇ ਸਨ ਜਦਕਿ ਦੋ ਈਵੈਂਟ ਹਾਲੇ ਬਾਕੀ ਹਨ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਉੱਚੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਸ਼ੰਕਰ ਨੇ ਸ਼ਾਟ ਪੁਟ ਵਿੱਚ 13. 39 ਮੀਟਰ ਦਾ ਥਰੋਅ ਸੁੱਟਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ 100 ਮੀਟਰ ਦੀ ਦੌੜ ਵਿੱਚ 11.12 ਮੀਟਰ ਦੀ ਦੌੜ ਵਿੱਚ ਚੌਥਾ ਸਥਾਨ ਹਾਸਲ ਕੀਤਾ। ਉੱਥੇ ਹੀ ਲੰਬੀ ਛਾਲ ਵਿੱਚ 7. 37 ਮੀਟਰ ਦੇ ​​ਨਾਲ ਚੌਥਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ: Asian Games: ਭਾਰਤ ਦੀ ਝੋਲੀ ਪੈ ਰਹੇ ਮੈਡਲ, ਜੈਵਲਿਨ ਥਰੋਅ ਵਿੱਚ ਪਾਰੁਲ ਰਾਣੀ ਨੂੰ ਮਿਲਿਆ ਗੋਲਡ

ਇਸ ਤੋਂ ਇਲਾਵਾ ਭਾਰਤ ਦੀ ਪਾਰੁਲ ਚੌਧਰੀ ਨੇ ਮੰਗਲਵਾਰ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ 5000 ਮੀਟਰ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਸੋਨ ਤਗ਼ਮਾ ਜਿੱਤਿਆ। 28 ਸਾਲਾ ਖਿਡਾਰਨ ਨੇ ਅੰਤਿਮ ਲੈਪ ਵਿੱਚ ਸਿਖਰਲੇ ਦੋ ਵਿੱਚ ਥਾਂ ਬਣਾਈ ਅਤੇ ਫਿਰ ਆਖਰੀ ਪਲ ਵਿੱਚ ਜਾਪਾਨ ਦੀ ਰਿਰੀਕਾ ਹਿਰੋਨਾਕਾ ਨੂੰ ਪਛਾੜ ਕੇ 15 ਮਿੰਟ 14.75 ਸਕਿੰਟ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਪਾਰੁਲ ਦਾ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਇਹ ਦੂਜਾ ਤਮਗਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Parul Chaudhary Wins Gold: ਪਾਰੁਲ ਚੌਧਰੀ ਨੇ 5000 ਮੀਟਰ ਰੇਸ ‘ਚ ਜਿੱਤਿਆ ਸੋਨ ਤਮਗਾ, ਭਾਰਤ ਦੀ ਝੋਲੀ ਪਾਇਆ ਇੱਕ ਹੋਰ ਤਮਗਾ