Parul Chaudhary Wins Gold: ਭਾਰਤ ਦੀ ਸਟਾਰ ਅਥਲੀਟਾਂ ਵਿੱਚੋਂ ਇੱਕ ਪਾਰੁਲ ਚੌਧਰੀ ਨੇ ਚੀਨ ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਏਸ਼ੀਆਈ ਖੇਡਾਂ 2023 ਦੀ 5000 ਮੀਟਰ ਮਹਿਲਾ ਦੌੜ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪਾਰੁਲ ਨੇ ਆਖ਼ਰੀ 30 ਸਕਿੰਟਾਂ ਵਿੱਚ ਬਾਜੀ ਪਲਟ ਦਿੱਤੀ ਅਤੇ ਸੋਨ ਤਮਗਾ ਆਪਣੇ ਨਾਂ ਕਰ ਲਿਆ।


ਪਾਰੁਲ ਚੌਧਰੀ ਜਿੱਤ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਸ਼ੁਰੂਆਤ ਵਿੱਚ ਉਹ ਕਾਫੀ ਪਿੱਛੇ ਚੱਲ ਰਹੀ ਸੀ। ਪਰ ਆਖ਼ਰੀ ਕੁਝ ਸਕਿੰਟਾਂ ਵਿੱਚ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਜਾਪਾਨੀ ਖਿਡਾਰਨ ਨੂੰ ਪਿੱਛੇ ਛੱਡਦਿਆਂ ਹੋਇਆਂ ਪਹਿਲਾਂ 5000 ਮੀਟਰ ਦੀ ਦੌੜ ਪੂਰੀ ਕੀਤੀ।


ਉਨ੍ਹਾਂ ਨੇ 15 ਮਿੰਟ 14.75 ਸਕਿੰਟ ਦਾ ਸਮਾਂ ਲਿਆ। ਉਨ੍ਹਾਂ ਦੀ ਜਿੱਤ ਤੋਂ ਬਾਅਦ ਉਥੇ ਮੌਜੂਦ ਹਰ ਕੋਈ ਉਨ੍ਹਾਂ ਨੂੰ ਵਧਾਈ ਦੇਣ ਲੱਗ ਗਿਆ। ਜੇਕਰ ਪਾਰੁਲ ਦੇ ਇਸ ਗੋਲਡ ਮੈਡਲ ਨੂੰ ਜੋੜੀਏ ਤਾਂ ਹੁਣ ਤੱਕ ਭਾਰਤ ਦੇ ਖਾਤੇ ਵਿੱਚ ਕੁੱਲ 14 ਗੋਲਡ ਮੈਡਲ ਹਨ।


ਇਹ ਵੀ ਪੜ੍ਹੋ: MS Dhoni New Look: MS ਧੋਨੀ ਦੇ ਨਵੇਂ ਲੁੱਕ ਨੇ ਮਚਾਇਆ ਤਹਿਲਕਾ, ਮਾਹੀ ਦਾ ਅੰਦਾਜ਼ ਵੇਖ ਫੈਨਜ਼ ਹੋਏ ਦੀਵਾਨੇ


ਲਵਲੀਨਾ ਬੋਰਗੋਹੇਨ ਨੇ ਵੀ ਪੱਕਾ ਕੀਤਾ ਮੈਡਲ


ਉੱਥੇ ਹੀ ਇਸ ਤੋਂ ਪਹਿਲਾਂ ਅਰਜੁਨ ਸਿੰਘ ਅਤੇ ਸੁਨੀਲ ਸਲਾਮ ਦੀ ਜੋੜੀ ਨੇ 1000 ਮੀਟਰ ਕੈਨੋ ਸਪ੍ਰਿੰਟ ਵਿੱਚ ਤਮਗਾ ਜਿੱਤਿਆ। ਇਸ ਜੋੜੀ ਨੇ 3 ਮਿੰਟ 53.329 ਸਕਿੰਟ 'ਚ ਦੌੜ ਪੂਰੀ ਕੀਤੀ ਅਤੇ ਤਮਗੇ 'ਤੇ ਕਬਜ਼ਾ ਕੀਤਾ। ਹਾਲਾਂਕਿ ਇਸ ਤੋਂ ਬਾਅਦ ਭਾਰਤ ਦੀ ਪ੍ਰੀਤੀ ਨੂੰ ਮਹਿਲਾਵਾਂ ਦੇ 50-54 ਕਿਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।


ਇਸ ਤਰ੍ਹਾਂ ਪ੍ਰੀਤੀ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਨਾਲ ਹੀ, ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਮੁੱਕੇਬਾਜ਼ੀ ਮਹਿਲਾ 50-54 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ।


ਇਹ ਵੀ ਪੜ੍ਹੋ: Asian Games 2023: ਵਿਥਿਆ ਰਾਮਰਾਜ ਨੇ ਅਥਲੈਟਿਕਸ 'ਚ ਜਿੱਤਿਆ ਕਾਂਸੀ ਦਾ ਤਗਮਾ, ਹੁਣ ਤੱਕ ਭਾਰਤ ਦੀ ਝੋਲੀ ਪਏ 63 ਤਗਮੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।